ਸੱਭਿਆਚਾਰ ਮੰਚ ਵੱਲੋਂ ਮੀਟਿੰਗ
ਪੰਜਾਬੀ ਸਾਹਿਤ ਸੱਭਿਆਚਾਰ ਮੰਚ ਬਠਿੰਡਾ ਦੀ ਕਾਰਜਕਾਰਨੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਕੇਸ਼ਵ ਦੱਤ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ‘ਪਰਵਾਜ਼’ ਮੈਗਜ਼ੀਨ ਦੀ ਤਿਆਰੀ ਬਾਰੇ ਰਿਪੋਰਟ ਪੇਸ਼ ਕੀਤੀ ਗਈ। ਏਜੰਡੇ ਦੀ ਦੂਜੀ ਮਦ ਅਤਰਜੀਤ ਹੁਰਾਂ ਦੇ ਕਹਾਣੀ ਸੰਗ੍ਰਹਿ ‘ਸਬੂਤੇ ਕਦਮ’...
Advertisement
ਪੰਜਾਬੀ ਸਾਹਿਤ ਸੱਭਿਆਚਾਰ ਮੰਚ ਬਠਿੰਡਾ ਦੀ ਕਾਰਜਕਾਰਨੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਕੇਸ਼ਵ ਦੱਤ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ‘ਪਰਵਾਜ਼’ ਮੈਗਜ਼ੀਨ ਦੀ ਤਿਆਰੀ ਬਾਰੇ ਰਿਪੋਰਟ ਪੇਸ਼ ਕੀਤੀ ਗਈ। ਏਜੰਡੇ ਦੀ ਦੂਜੀ ਮਦ ਅਤਰਜੀਤ ਹੁਰਾਂ ਦੇ ਕਹਾਣੀ ਸੰਗ੍ਰਹਿ ‘ਸਬੂਤੇ ਕਦਮ’ ਉੱਪਰ ਭਰਵੀਂ ਗੋਸ਼ਟੀ ਕਰਵਾਉਣ ਬਾਰੇ ਵਿਚਾਰੀ ਗਈ। ਇਹ ਫੈਸਲਾ ਵੀ ਕੀਤਾ ਗਿਆ ਕਿ ਇਸ ਸੰਗ੍ਰਹਿ ਉੱਪਰ ਦੋ ਪਰਚੇ ਡਾ. ਬਲਰਾਜ ਸਿੰਘ ਡੱਬਵਾਲੀ ਅਤੇ ਡਾ. ਪਰਮਜੀਤ ਸਿੰਘ ਪਟਿਆਲਾ ਪੜ੍ਹਨਗੇ। ਡਾ. ਅਰਵਿੰਦਰ ਕਾਕੜਾ, ਪ੍ਰੋ. ਮਨਜੀਤ ਸਿੰਘ ਅਤੇ ਜਸਪਾਲ ਮਾਨਖੇੜਾ ਪਰਚਿਆਂ ਬਾਰੇ ਸੰਵਾਦ ਰਚਾਉਣਗੇ।
Advertisement
Advertisement
×