ਨਸ਼ੀਲੀਆਂ ਦਵਾਈਆਂ ਮਿਲਣ ’ਤੇ ਮੈਡੀਕਲ ਸਟੋਰ ਸੀਲ
ਨਸ਼ੀਲੇ ਪਦਾਰਥ ਵੇਚਣ ਵਾਲਿਆਂ ਅਤੇ ਨਸ਼ੀਲੇ ਪਦਾਰਥਾਂ ਨੂੰ ਰੋਕਣ ਲਈ ਸਖ਼ਤ ਕਾਰਵਾਈ ਕਰਦੇ ਹੋਏ ਕਾਲਾਂਵਾਲੀ ਪੁਲੀਸ ਟੀਮ ਨੇ ਡਰੱਗ ਕੰਟਰੋਲ ਅਫ਼ਸਰ ਕੇਸ਼ਵ ਵਸ਼ਿਸ਼ਟ ਦੇ ਨਾਲ ਪਿੰਡ ਦੇਸੂ ਮਲਕਾਣਾ ਵਿੱਚ ਮੈਡੀਕਲ ਸਟੋਰ ਦਾ ਨਿਰੀਖਣ ਕੀਤਾ। ਮੈਡੀਕਲ ਦੁਕਾਨ ਤੋਂ ਨਸ਼ੀਲੀਆਂ ਗੋਲੀਆਂ ਤੇ...
Advertisement
ਨਸ਼ੀਲੇ ਪਦਾਰਥ ਵੇਚਣ ਵਾਲਿਆਂ ਅਤੇ ਨਸ਼ੀਲੇ ਪਦਾਰਥਾਂ ਨੂੰ ਰੋਕਣ ਲਈ ਸਖ਼ਤ ਕਾਰਵਾਈ ਕਰਦੇ ਹੋਏ ਕਾਲਾਂਵਾਲੀ ਪੁਲੀਸ ਟੀਮ ਨੇ ਡਰੱਗ ਕੰਟਰੋਲ ਅਫ਼ਸਰ ਕੇਸ਼ਵ ਵਸ਼ਿਸ਼ਟ ਦੇ ਨਾਲ ਪਿੰਡ ਦੇਸੂ ਮਲਕਾਣਾ ਵਿੱਚ ਮੈਡੀਕਲ ਸਟੋਰ ਦਾ ਨਿਰੀਖਣ ਕੀਤਾ। ਮੈਡੀਕਲ ਦੁਕਾਨ ਤੋਂ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਗਏ। ਇਸ ’ਤੇ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ ਅਤੇ ਮੈਡੀਕਲ ਮਾਲਕ ਖ਼ਿਲਾਫ਼ ਵਿਰੁੱਧ ਕਾਰਵਾਈ ਕੀਤੀ ਗਈ। ਕਾਲਾਂਵਾਲੀ ਦੇ ਥਾਣਾ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਨਸ਼ੀਲੇ ਪਦਾਰਥਾਂ ਵਜੋਂ ਵਰਤੀਆਂ ਜਾਣ ਵਾਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਗਏ ਅਤੇ ਮੈਡੀਕਲ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ 5 ਦਸੰਬਰ, 2024 ਨੂੰ ਸੀਆਈਏ ਸਟਾਫ ਡੱਬਵਾਲੀ ਨੇ ਉਕਤ ਸਟੋਰ ਵਿਰੁੱਧ ਕਾਰਵਾਈ ਕਰਦਿਆਂ 260 ਸਿਗਨੇਚਰ ਕੈਪਸੂਲ ਅਤੇ 10 ਟੈਂਪਾਡੋਲ ਗੋਲੀਆਂ ਬਰਾਮਦ ਕੀਤੀਆਂ ਸਨ।
Advertisement
Advertisement
×