ਮਠਾੜੂ ਵਰਕਸ਼ਾਪ ਵੱਲੋਂ 60 ਕਾਮਿਆਂ ਦਾ ਸਨਮਾਨ
ਸਥਾਨਕ ਸ਼ਹਿਰ ਦੀ ਨਾਮਵਰ ਮਠਾੜੂ ਮਕੈਨੀਕਲ ਵਰਕਸ ਵੱਲੋਂ ਬਾਬਾ ਵਿਸ਼ਵਕਰਮਾ ਦਿਵਸ ਦੇ ਸਬੰਧ ਵਿੱਚ ਸਮਾਗਮ ਕਰਵਾਇਆ ਗਿਆ। ਜਿਸ ’ਚ ਬਾਬਾ ਵਿਸ਼ਵਕਰਮਾ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਗਿਆ। ਇਸ ਸਮੇਂ ਮਠਾੜੂ ਮਕੈਨੀਕਲ ਵਰਕਸ ਦੇ ਸੰਚਾਲਕ ਹਰਨੇਕ ਸਿੰਘ ਮਠਾੜੂ, ਦਵਿੰਦਰ ਸਿੰਘ...
Advertisement
ਸਥਾਨਕ ਸ਼ਹਿਰ ਦੀ ਨਾਮਵਰ ਮਠਾੜੂ ਮਕੈਨੀਕਲ ਵਰਕਸ ਵੱਲੋਂ ਬਾਬਾ ਵਿਸ਼ਵਕਰਮਾ ਦਿਵਸ ਦੇ ਸਬੰਧ ਵਿੱਚ ਸਮਾਗਮ ਕਰਵਾਇਆ ਗਿਆ। ਜਿਸ ’ਚ ਬਾਬਾ ਵਿਸ਼ਵਕਰਮਾ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਗਿਆ। ਇਸ ਸਮੇਂ ਮਠਾੜੂ ਮਕੈਨੀਕਲ ਵਰਕਸ ਦੇ ਸੰਚਾਲਕ ਹਰਨੇਕ ਸਿੰਘ ਮਠਾੜੂ, ਦਵਿੰਦਰ ਸਿੰਘ ਮਠਾੜੂ ਅਤੇ ਨਵਦੀਪ ਸਿੰਘ ਮਠਾੜੂ ਨੇ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੰਦਿਆਂ ਵਰਕਸ਼ਾਪ ’ਚ ਕੰਮ ਕਰਦੇ 60 ਕਾਮਿਆਂ ਦਾ ਸਨਮਾਨ ਕੀਤਾ। ਹਰਨੇਕ ਸਿੰਘ ਮਠਾੜੂ ਅਤੇ ਦਵਿੰਦਰ ਸਿੰਘ ਮਠਾੜੂ ਨੇ ਕਿਹਾ ਕਿ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਵਿਅਕਤੀ ਹੀ ਤਰੱਕੀ ਦੀਆਂ ਮੰਜ਼ਿਲਾਂ ਪ੍ਰਾਪਤ ਕਰਦੇ ਹਨ। ਉਨ੍ਹਾਂ ਵਰਕਸ਼ਾਪ ਦੇ ਕਾਮਿਆਂ ਨੂੰ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।
Advertisement
Advertisement
×

