ਮਾਤਾ ਸਾਹਿਬ ਕੌਰ ਗਹਿਲ ਕਾਲਜ ’ਚ ਬੂਟੇ ਲਾਏ
ਐੱਸਜੀਪੀਸੀ ਦੇ ਪ੍ਰਬੰਧ ਅਧੀਨ ਚੱਲਦੀ ਸੰਸਥਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ/ਸੀਨੀਅਰ ਸਕੈਡਰੀ ਸਕੂਲ ਗਹਿਲ ਵਿਖੇ ਐੱਨਐੱਸਐੱਸ ਵਿਭਾਗ, ਰੈੱਡ ਰੀਬਨ ਕਲੱਬ ਅਤੇ ਈਕੋ ਕਲੱਬ ਵਲੋਂ ਵਾਤਾਵਰਨ ਦਿਵਸ ਦੇ ਤਹਿਤ ‘ਇਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਪੌਦੇ ਲਾਏ ਗਏ।
ਪ੍ਰਿੰਸੀਪਲ ਮਲਵਿੰਦਰ ਸਿੰਘ ਨੇ ਦੱਸਿਆ ਕਿ ਮੁਹਿੰਮ ਦਾ ਉਦੇਸ਼, ਨਾ ਕੇਵਲ ਵਾਤਾਵਰਨ ਦੀ ਸੰਭਾਲ ਕਰਨਾ ਹੈ, ਸਗੋਂ ਮਾਂ ਦੀ ਮਮਤਾ ਅਤੇ ਉਸ ਦੁਆਰਾ ਕੀਤੇ ਨਿਸ਼ਕਾਮ, ਬੇਮਿਸਾਲ ਕਾਰਜਾਂ ਨੂੰ ਯਾਦ ਕਰਦੇ ਹੋਏ ਇੱਕ ਪੌਦਾ ਉਸਦੇ ਨਾਂ ਸਮਰਪਿਤ ਕਰਨਾ ਵੀ ਹੈ। ਇਸ ਮੁਹਿੰਮ ਦਾ ਹਿੱਸਾ ਬਣਦੇ ਹੋਏ ਸੰਸਥਾ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਅਨੇਕਾਂ ਫ਼ਲਦਾਰ, ਛਾਂਦਾਰ ਅਤੇ ਸਜਾਵਟੀ ਪੌਦੇ ਲਾ ਕੇ ਆਪਣਾ ਬਣਦਾ ਯੋਗਦਾਨ ਪਾਇਆ ਹੈ। ਇਸ ਮੌਕੇ ਕਾਲਜ ਦੇ ਨੋਡਲ ਅਫ਼ਸਰ ਅਤੇ ਰੈੱਡ ਰੀਬਨ ਦੇ ਇੰਚਾਰਜ ਡਾ. ਜਨਮੀਤ ਸਿੰਘ, ਐੱਨਐੱਸਐੱਸ ਵਿਭਾਗ ਦੇ ਪ੍ਰੋਗਰਾਮ ਅਫ਼ਸਰ ਡਾ. ਹਰਮੀਤ ਕੌਰ ਸਿੱਧੂ ਅਤੇ ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਬਾਲਾ ਖੰਨਾ, ਲਾਇਬ੍ਰੇਰੀਅਨ ਹਰਜੋਤ ਕੌਰ, ਪ੍ਰੋ. ਚਰਨਜੀਤ ਕੌਰ, ਪ੍ਰੋ. ਜਸਪ੍ਰੀਤ ਕੌਰ, ਲੈਕ. ਦਿਲਰਾਜ ਕੌਰ ਅਤੇ ਈਕੋ ਕਲੱਬਜ਼ ਦੇ ਅਹੁਦੇਦਾਰ ਹਾਜ਼ਰ ਸਨ।