ਵਿਆਹੁਤਾ ਔਰਤ ਪ੍ਰੇਮੀ ਨਾਲ ਫ਼ਰਾਰ
ਪਿੰਡ ਉਮੇਦਪੁਰਾ ਨਿਵਾਸੀ ਇੱਕ ਵਿਅਕਤੀ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਉਸ ਦੀ ਪਤਨੀ ਨੂੰ ਭਜਾ ਕੇ ਲਿਜਾਣ ਵਾਲੇ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ ਅਤੇ ਲਗਪਗ 17-18 ਸਾਲ...
Advertisement
ਪਿੰਡ ਉਮੇਦਪੁਰਾ ਨਿਵਾਸੀ ਇੱਕ ਵਿਅਕਤੀ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਉਸ ਦੀ ਪਤਨੀ ਨੂੰ ਭਜਾ ਕੇ ਲਿਜਾਣ ਵਾਲੇ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ ਅਤੇ ਲਗਪਗ 17-18 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਉਨ੍ਹਾਂ ਦੇ ਚਾਰ ਬੱਚੇ ਹਨ। ਬੀਤੇ ਦਿਨੀਂ ਉਹ ਉਸ ਦੀ ਪਤਨੀ ਅਤੇ ਬੱਚੇ ਘਰ ਵਿੱਚ ਸੁੱਤੇ ਸਨ ਪਰ ਜਦੋਂ ਉਠ ਕੇ ਦੇਖਿਆ ਤਾਂ ਉਸ ਦੀ ਪਤਨੀ ਘਰੋਂ ਗਾਇਬ ਸੀ। ਇਸ ਤੋਂ ਬਾਅਦ ਜਦੋਂ ਘਰੇਲੂ ਸਾਮਾਨ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਦੀ ਪਤਨੀ 70,000 ਰੁਪਏ ਦੀ ਨਗਦੀ ਅਤੇ ਉਸ ਦਾ ਲਗਪਗ 18,000 ਰੁਪਏ ਦਾ ਮੋਬਾਈਲ ਫੋਨ ਵੀ ਲੈ ਗਈ ਹੈ। ਪੀੜਤ ਨੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਧਾਰਾ 127 (6) ਬੀ ਐਨ ਐਸ 2023 ਦੇ ਤਹਿਤ ਮਾਮਲਾ ਦਰਜ ਕੀਤਾ ਹੈ।
Advertisement
Advertisement
Advertisement
×