DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਝੱਖੜ ਵਾਲਾ ਦੇ ਕਈ ਵਿਅਕਤੀ ‘ਆਪ’ ਵਿੱਚ ਸ਼ਾਮਲ

ਪੱਤਰ ਪ੍ਰੇਰਕ ਜੈਤੋ, 15 ਸਤੰਬਰ ਪਿੰਡ ਝੱਖੜ ਵਾਲਾ ਦੇ ਕਈ ਪਰਿਵਾਰਾਂ ਨੇ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਦੀ ਅਗਵਾਈ ਹੇਠ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ। ਅਮੋਲਕ ਸਿੰਘ ਨੇ ਦੱਸਿਆ ਕਿ ਪਵਨਦੀਪ ਕੌਰ, ਬਲਰਾਜ ਸਿੰਘ, ਦਰਸ਼ਨ ਸਿੰਘ,...
  • fb
  • twitter
  • whatsapp
  • whatsapp
featured-img featured-img
‘ਆਪ’ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀ ਵਿਧਾਇਕ ਅਮੋਲਕ ਸਿੰਘ ਨਾਲ। -ਫੋਟੋ: ਕਟਾਰੀਆ
Advertisement

ਪੱਤਰ ਪ੍ਰੇਰਕ

ਜੈਤੋ, 15 ਸਤੰਬਰ

Advertisement

ਪਿੰਡ ਝੱਖੜ ਵਾਲਾ ਦੇ ਕਈ ਪਰਿਵਾਰਾਂ ਨੇ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਦੀ ਅਗਵਾਈ ਹੇਠ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ। ਅਮੋਲਕ ਸਿੰਘ ਨੇ ਦੱਸਿਆ ਕਿ ਪਵਨਦੀਪ ਕੌਰ, ਬਲਰਾਜ ਸਿੰਘ, ਦਰਸ਼ਨ ਸਿੰਘ, ਸਿਕੰਦਰ ਸਿੰਘ, ਹਰਨੇਕ ਸਿੰਘ, ਸੁਖਦੇਵ ਸਿੰਘ, ਹਰਮੇਲ ਸਿੰਘ ਦੇ ਪਰਿਵਾਰਾਂ ਤੋਂ ਇਲਾਵਾ ਅਮਨਦੀਪ ਸਿੰਘ ਅਮਨਾ ਢਿੱਲੋਂ, ਬਲਰਾਜ ਸਿੰਘ ਢਿੱਲੋਂ, ਮੈਂਬਰ ਪੰਚਾਇਤ ਸਵਰਨਜੀਤ ਸਿੰਘ, ਸੂਬੇਦਾਰ ਹਰਦਿਆਲ ਸਿੰਘ, ਜਸਪਾਲ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਸੰਧੂ, ਦਰਸ਼ਨ ਸਿੰਘ ਢਿੱਲੋਂ, ਜਗਤਾਰ ਸਿੰਘ ਸਹੋਤਾ, ਬਲਦੇਵ ਸਿੰਘ ਢਿੱਲੋਂ, ਬਲਵਿੰਦਰ ਸਿੰਘ ਢਿੱਲੋਂ, ਮਨਜੀਤ ਕੌਰ, ਸੁਖਪ੍ਰੀਤ ਸਿੰਘ ਢਿੱਲੋਂ, ਅਮਰਜੀਤ ਸਿੰਘ ਢਿੱਲੋਂ, ਰਾਜਿੰਦਰ ਸਿੰਘ ਰਾਜੂ, ਡਾ. ਜਗਸੀਰ ਸਿੰਘ ਢਿੱਲੋਂ, ਗੁਰਮੀਤ ਰਾਮ , ਬਲਜਿੰਦਰ ਸਿੰਘ ਸਹੋਤਾ, ਯਾਦਵਿੰਦਰ ਸਿੰਘ ਰਾਜੂ , ਸੁਖਵੰਤ ਸਿੰਘ ਸੰਧੂ ਸ਼ਾਮਲ ਸਨ। ਇਸ ਮੌਕੇ ਟਰੱਕ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਹਰਸਿਮਰਨ ਸਿੰਘ ਮਲਹੋਤਰਾ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ ਮੌਜੂਦ ਸਨ।

Advertisement
×