ਅਕਾਲੀ ਆਗੂ ਬਾਂਸਲ ਸਣੇ ਕਈ ਪਰਿਵਾਰਾਂ ਨੇ ਚੁੱਕਿਆ ਝਾੜੂ
ਆਮ ਆਦਮੀ ਪਾਰਟੀ ਨੂੰ ਜੈਤੋ ਹਲਕੇ ਵਿੱਚ ਉਸ ਵਕਤ ਤਕੜਾ ਬਲ ਮਿਲਿਆ ਜਦੋਂ, ਸ਼੍ਰੋਮਣੀ ਅਕਾਲੀ ਦਲ ਦੇ ਮੁਕਾਮੀ ਆਗੂ ਅੰਕੁਸ਼ ਬਾਂਸਲ ਨੇ ਆਪਣੇ ਸਮਰਥਕ ਪਰਿਵਾਰਾਂ ਸਮੇਤ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਵਿਧਾਇਕ ਅਮੋਲਕ ਸਿੰਘ ਨੇ ‘ਆਪ’ ਵਿੱਚ ਸ਼ਾਮਲ ਹੋਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ, ਇਸ ਨੂੰ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ’ਤੇ ਮੋਹਰ ਦੱਸਿਆ।
ਵਿਧਾਇਕ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਅੰਕੁਸ਼ ਬਾਂਸਲ ਉਨ੍ਹਾਂ ਦੇ ਕਰੀਬੀ ਸਨ ਅਤੇ ਹੁਣ ਉਹ 12 ਪਰਿਵਾਰਾਂ ਸਮੇਤ ‘ਆਪ’ ਦੇ ਕਾਫ਼ਲੇ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਹੀ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਅੰਕੁਸ਼ ਬਾਂਸਲ ਨੇ ਕਿਹਾ ਕਿ ਉਹ ਆਪ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਸ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿਰੋਧੀ ਫੈਸਲੇ ਲੈਣ ਕਾਰਣ ਉਸ ਦਾ ਨਿਘਾਰ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਦੀ ਬਿਹਤਰੀ ਲਈ ਕੀਤੇ ਜਾ ਰਹੇ ਕੰਮ ਅਤੇ ਵਿਧਾਇਕ ਅਮੋਲਕ ਸਿੰਘ ਵੱਲੋਂ ਜੈਤੋ ਹਲਕੇ ਦੀ ਬਦਲੀ ਜਾ ਰਹੀ ਨੁਹਾਰ ਨੇ ਉਨ੍ਹਾਂ ਨੂੰ ‘ਆਪ’ ਲਈ ਕੰਮ ਕਰਨ ਲਈ ਮਜਬੂਰ ਕੀਤਾ ਹੈ।
ਇਸ ਮੌਕੇ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ, ਨਗਰ ਕੌਂਸਲ ਜੈਤੋ ਦੇ ਪ੍ਰਧਾਨ ਡਾ. ਹਰੀਸ਼ ਚੰਦਰ, ਸੀਨੀਅਰ ਮੀਤ ਪ੍ਰਧਾਨ ਨਰਿੰਦਰਪਾਲ ਸਿੰਘ ਰਾਮੇਆਣਾ, ਚੇਅਰਮੈਨ ਗੋਬਿੰਦਰ ਸਿੰਘ ਵਾਲੀਆ, ਗੁਰਭੇਜ ਸਿੰਘ ਬਰਾੜ, ‘ਆਪ’ ਦੇ ਸੀਨੀਅਰ ਆਗੂ ਸੁਖਰੀਤ ਰੋਮਾਣਾ, ਵਿਜੈ ਕੁਮਾਰ, ਸੁਰਿੰਦਰ ਅਰੋੜਾ, ਧਰਮਿੰਦਰ ਸਿੰਘ ਨੰਬਰਦਾਰ, ਕੁਲਦੀਪ ਸਿੰਘ ਦਲ ਸਿੰਘ ਵਾਲਾ, ਪ੍ਰਵੀਨ ਬਾਂਸਲ, ਪ੍ਰਿੰਸ ਮੱਕੜ, ਪ੍ਰਦੀਪ ਕੋਹਲੀ, ਸਰਪੰਚ ਗੁਰਮੇਲ ਸਿੰਘ, ਸਾਬਕਾ ਸਰਪੰਚ ਬੇਅੰਤ ਸਿੰਘ, ਜਗਦੀਪ ਸਿੰਘ, ਵਰਿੰਦਰ ਪ੍ਰਤਾਪ ਬਰਾੜ, ਕੁਲਬੀਰ ਸਿੰਘ ਕਾਲਾ, ਬੂਟਾ ਸਿੰਘ ਭੱਟੀ ਆਦਿ ਹਾਜ਼ਰ ਸਨ।