ਜਾਅਲੀ ਦਸਤਾਵੇਜ਼ਾਂ ’ਤੇ ਜ਼ਮਾਨਤ ਲੈਣ ਵਾਲਾ ਗ੍ਰਿਫ਼ਤਾਰ
ਜਾਅਲੀ ਦਸਤਾਵੇਜ਼ਾਂ ਰਾਹੀਂ ਅਦਾਲਤ ਨੂੰ ਧੋਖਾ ਦੇ ਕੇ ਜ਼ਮਾਨਤ 'ਤੇ ਰਿਹਾਅ ਹੋਏ ਏਲਨਾਬਾਦ ਦੇ ਮੁਲਜ਼ਮ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਪਿਛਲੇ ਤਿੰਨ ਸਾਲਾਂ ਤੋਂ ਵਾਰਡ ਨੰਬਰ 6 ਏਲਨਾਬਾਦ ਦੇ ਰਹਿਣ ਵਾਲੇ ਪ੍ਰਗਟ ਸਿੰਘ ਦੀ ਭਾਲ ਕਰ ਰਹੀ ਸੀ।...
Advertisement
ਜਾਅਲੀ ਦਸਤਾਵੇਜ਼ਾਂ ਰਾਹੀਂ ਅਦਾਲਤ ਨੂੰ ਧੋਖਾ ਦੇ ਕੇ ਜ਼ਮਾਨਤ 'ਤੇ ਰਿਹਾਅ ਹੋਏ ਏਲਨਾਬਾਦ ਦੇ ਮੁਲਜ਼ਮ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਪਿਛਲੇ ਤਿੰਨ ਸਾਲਾਂ ਤੋਂ ਵਾਰਡ ਨੰਬਰ 6 ਏਲਨਾਬਾਦ ਦੇ ਰਹਿਣ ਵਾਲੇ ਪ੍ਰਗਟ ਸਿੰਘ ਦੀ ਭਾਲ ਕਰ ਰਹੀ ਸੀ। ਚੀਫ਼ ਜੁਡੀਸ਼ਲ ਮੈਜਿਸਟਰੇਟ ਨੇ ਉਸ ਵਿਰੁੱਧ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਸਨ। ਮਾਮਲੇ ਅਨੁਸਾਰ ਸਿਟੀ ਥਾਣਾ ਸਿਰਸਾ ਪੁਲੀਸ ਨੇ 10 ਸਤੰਬਰ 2020 ਨੂੰ ਇੱਕ ਡਕੈਤੀ ਦੇ ਮਾਮਲੇ ਵਿੱਚ ਦੋਸ਼ੀ ਪ੍ਰਗਟ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। 1 ਅਗਸਤ, 2022 ਨੂੰ, ਚੀਫ਼ ਜੁਡੀਸ਼ਲ ਮੈਜਿਸਟਰੇਟ ਹਿਮਾਂਸ਼ੂ ਸਿੰਘ ਨੇ ਪ੍ਰਗਟ ਸਿੰਘ ਨੂੰ ਜ਼ਮਾਨਤ ਦੇ ਦਿੱਤੀ। ਉਸ ਦੀ ਜ਼ਮਾਨਤ ਮਹਾਂਵੀਰ ਨਿਵਾਸੀ ਕੇਲਨੀਆ ਜ਼ਿਲ੍ਹਾ ਸਿਰਸਾ ਵੱਲੋਂ ਦਿੱਤੀ ਗਈ ਸੀ। ਕੁਝ ਦਿਨਾਂ ਬਾਅਦ ਜਾਂਚ ਵਿੱਚ ਪਤਾ ਲੱਗਾ ਕਿ ਜ਼ਮਾਨਤ ਲਈ ਪੇਸ਼ ਕੀਤੇ ਗਏ ਦਸਤਾਵੇਜ਼ ਜਾਅਲੀ ਸਨ।
Advertisement
Advertisement
×