DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੀਵਰੇਜ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਨਿਤਰੇ ਮਮਦੋਟ ਵਾਸੀ

ਸ਼ਹਿਰ ਵਿੱਚ ਰੋਸ ਮਾਰਚ ਕੱਢਿਆ; ਮਮਦੋਟ ਸੁਧਾਰ ਕਮੇਟੀ ਕਾਇਮ; ਨਗਰ ਪੰਚਾਇਤ ਮਮਦੋਟ ਅੱਗੇ ਭਲਕੇ ਧਰਨਾ ਲਾਉਣ ਦੀ ਤਿਆਰੀ

  • fb
  • twitter
  • whatsapp
  • whatsapp
featured-img featured-img
ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਦੁਕਾਨਦਾਰ।
Advertisement
ਕਸਬਾ ਮਮਦੋਟ ਵਿੱਚ ਸੀਵਰੇਜ ਪਾਉਣ ਦੇ ਕੰਮ ਦੇ ਅੱਧ-ਵਿਚਾਲੇ ਠੱਪ ਹੋਣ ਕਾਰਨ ਪ੍ਰਭਾਵਿਤ ਵਪਾਰ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਵੱਲੋਂ ਗੁਰਦੁਆਰਾ ਵਿਸ਼ਵਕਰਮਾ ਸਭਾ ਵਿੱਚ ਮੀਟਿੰਗ ਕੀਤੀ ਗਈ| ਸਭ ਤੋਂ ਪਹਿਲਾਂ ਮਮਦੋਟ ਸੁਧਾਰ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵੱਲੋਂ ਲਏ ਫੈਸਲੇ ਅਨੁਸਾਰ 24 ਨਵੰਬਰ ਨੂੰ ਨਗਰ ਪੰਚਾਇਤ ਮਮਦੋਟ ਵਿੱਚ ਸਮੂਹ ਦੁਕਾਨਦਾਰਾਂ ਤੇ ਕਸਬੇ ਦੇ ਲੋਕਾਂ ਵੱਲੋਂ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ| ਮੀਟਿੰਗ ਉਪਰੰਤ ਇਸ ਧਰਨੇ ਸਬੰਧੀ ਦੁਕਾਨਦਾਰਾਂ ਤੇ ਕਸਬਾ ਵਾਸੀਆਂ ਨੂੰ ਜਾਣੂ ਕਰਵਾਉਣ ਵਾਸਤੇ ਬਾਜ਼ਾਰਾਂ ਰੋਸ ਮਾਰਚ ਕੱਢਿਆ ਗਿਆ| ਇਸ ਦੌਰਾਨ ਦੁਕਾਨਦਾਰਾਂ ਨੇ ਕਸਬੇ ਦੇ ਦੁਕਾਨਦਾਰਾਂ ਅਤੇ ਨਗਰ ਨਿਵਾਸੀਆਂ ਨੂੰ 24 ਨਵੰਬਰ ਨੂੰ ਸਵੇਰੇ 9 ਵਜੇ ਨਗਰ ਪੰਚਾਇਤ ਦਫ਼ਤਰ ਵਿੱਚ ਦਿੱਤੇ ਜਾਣ ਵਾਲੇ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ| ਇਸ ਸਬੰਧੀ ਹਰਸਿਮਰਨ ਸਿੰਘ ਬਾਵਾ ਅਤੇ ਵਿੱਕੀ ਮਦਾਨ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਕਸਬੇ ਵਿੱਚ ਸੀਵਰੇਜ ਪੈਣ ਕਾਰਨ ਜਿਊਣਾ ਮੁਸ਼ਕਲ ਹੋਇਆ ਪਿਆ ਹੈ| ਉਨ੍ਹਾਂ ਦੱਸਿਆ ਕਿ ਨਾ ਤਾਂ ਨਗਰ ਪੰਚਾਇਤ ਵੱਲੋਂ ਕਸਬੇ ਵਿੱਚ ਕੋਈ ਸਫਾਈ ਕੀਤੀ ਜਾਂਦੀ ਹੈ ਅਤੇ ਨਾ ਹੀ ਨਾਲੀਆਂ ਸਾਫ਼ ਕੀਤੀਆਂ ਜਾ ਰਹੀਆਂ ਹਨ ਜਿਸ ਕਾਰਨ ਨਿਕਾਸੀ ਗੰਦਾ ਪਾਣੀ ਗਲੀਆਂ ਵਿੱਚ ਖੜ੍ਹਾ ਰਹਿਣ ਤੋਂ ਬਾਅਦ ਹੁਣ ਲੋਕਾਂ ਦੇ ਘਰਾਂ ਵਿੱਚ ਦਾਖਲ ਹੋਣਾ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ ਨਗਰ ਪੰਚਾਇਤ ਮਮਦੋਟ ਅਤੇ ਪ੍ਰਸ਼ਾਸਨ ਖਿਲਾਫ਼ ਇਹ ਐਕਸ਼ਨ ਲੈਣਾ ਪੈ ਰਿਹਾ ਹੈ| ਇਸ ਮੌਕੇ ਹਾਜ਼ਰ ਦੁਕਾਨਦਾਰਾਂ ਵੱਲੋਂ ਕਸਬੇ ਦਾ ਮੇਨ ਚੌਕ ਬੰਦ ਕਰ ਕੇ ਕੁਝ ਸਮਾਂ ਟਰੈਫਿਕ ਰੋਕਦਿਆਂ ਸੀਵਰੇਜ ਪਾ ਰਹੇ ਠੇਕੇਦਾਰ ਅਤੇ ਨਗਰ ਪੰਚਾਇਤ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ| ਇਸ ਮੌਕੇ ਮਨੀਸ਼ ਚੋਪੜਾ, ਦੀਪਕ ਨਾਰੰਗ, ਕਮਲਦੀਪ ਸਿੰਘ, ਸੋਹਣ ਸਿੰਘ, ਹਰਦੇਵ ਪ੍ਰਕਾਸ਼ ਸੇਠੀ, ਜਤਿੰਦਰ ਬਜਾਜ, ਤਰਲੋਕ ਚੰਦ ਛਾਬੜਾ, ਬਲਦੇਵ ਰਾਜ ਸ਼ਰਮਾ, ਹੀਰਾ ਨਾਰੰਗ, ਰਮਨੀਕ ਚੋਪੜਾ, ਸੋਨੂੰ ਅਤੇ ਪਰਮਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਦੁਕਾਨਦਾਰ ਅਤੇ ਪਿੰਡ ਵਾਸੀ ਹਾਜ਼ਰ ਸਨ।

ਨਗਰ ਪੰਚਾਇਤ ਦੇ ਪ੍ਰਧਾਨ ਉਪਿੰਦਰ ਸਿੰਘ ਸਿੰਧੀ ਅਤੇ ਚੇਅਰਮੈਨ ਬਲਰਾਜ ਸਿੰਘ ਸੰਧੂ ਨੇ ਦੱਸਿਆ ਕਿ ਮਮਦੋਟ ਵਾਸੀਆਂ ਨੂੰ ਧਰਨਾ ਲਾਉਣ ਦੀ ਨੌਬਤ ਹੀ ਆਉਣ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਲਕ ਤੋਂ ਕਸਬੇ ਦੀਆਂ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ ਤੇ ਜੇ ਐਤਵਾਰ ਹੋਣ ਕਾਰਨ ਕੰਮ ਸ਼ੁਰੂ ਨਾ ਹੋ ਸਕਿਆ ਤਾਂ ਸੋਮਵਾਰ ਨੂੰ ਕਸਬੇ ਦੀਆਂ ਸਾਰੀਆਂ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ|

Advertisement

Advertisement
Advertisement
×