ਫੁਟਬਾਲ ਟੂਰਨਾਮੈਂਟ ’ਚ ਮਾਲਵਾ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
ਬੀਤੇ ਦਿਨੀਂ ਸਟੈਪਿੰਗ ਸਟੋਨ ਚਿਲਡਰਨ ਅਕੈਡਮੀ, ਗੋਰਖਪੁਰ ਵਿਚ ਕਰਵਾਏ ਗਏ ਲੜਕੀਆਂ ਦੇ ਸੀਆਈਐੱਸਸੀਈ ਰਾਸ਼ਟਰੀ ਫੁਟਬਾਲ ਟੂਰਨਾਮੈਂਟ ਵਿਚ ਗਿੱਦੜਬਾਹਾ ਦੇ ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਦੀਆਂ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਟੂਰਨਾਮੈਂਟ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰ. ਕਰਨਲ ਸੁਧਾਂਸ਼ੂ ਆਰੀਆ ਨੇ ਦੱਸਿਆ ਕਿ ਲੜਕੀਆਂ ਦੇ ਅੰਡਰ-19 ਵਿਚ ਸਕੂਲ ਦੀ ਟੀਮ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਜਦੋਂਕਿ ਅੰਡਰ-14 ਲੜਕੀਆਂ ਦੇ ਮੁਕਾਬਲਿਆਂ ਵਿਚ ਸਕੂਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਚੱਲਦਿਆਂ ਅੰਡਰ-14 ਟੀਮ ਦੀ ਖਿਡਾਰਨ ਅਨੁਰੀਤ ਸਿੱਧੂ ਅਤੇ ਅੰਡਰ-19 ਟੀਮ ਦੀ ਮੈਂਬਰ ਅੰਜਲੀ ਨੂੰ ਐੱਸਜੀਐੱਫਆਈ ਰਾਸ਼ਟਰੀ ਫੁਟਬਾਲ ਖੇਡਾਂ ਲਈ ਚੁਣਿਆ ਗਿਆ। ਫੁਟਬਾਲ ਟੀਮ ਦੀਆਂ ਖਿਡਾਰਨਾਂ ਦੇ ਸ਼ਾਨਦਾਰ ਪ੍ਰਦਸ਼ਨ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ, ਪ੍ਰਿੰਸੀਪਲ ਕਰਨਲ ਸੁਧਾਂਸ਼ੂ ਆਰੀਆ, ਵਾਈਸ ਪ੍ਰਿੰਸੀਪਲ ਜਸਬੀਰ ਸਿੰਘ ਬਰਾੜ ਨੇ ਫੁੱਟਬਾਲ ਕੋਚ ਰਾਜਨ ਕੁਮਾਰ ਅਤੇ ਜੇਤੂ ਰਹੀਆਂ ਖਿਡਾਰਨਾਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਦੇ ਮੁਕਾਬਲਿਆਂ ਲਈ ਸੁਭਕਮਾਨਾਵਾਂ ਦਿੱਤੀਆਂ।