Advertisement
ਬੀਐੱਸਕੇਬੀ ਮਾਲਵਾ ਸਕੂਲ ਗਿੱਦੜਬਾਹਾ ਨੇ ਕਲਾ ਉਤਸਵ 2025-26 ਵਿੱਚ ਥੀਏਟਰ ਐਕਟ ਅਧੀਨ ਸ਼ਾਰਟ ਪਲੇ ਸ਼੍ਰੇਣੀ ਵਿੱਚ ਜ਼ਿਲ੍ਹਾ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ। ਇਹ ਮੁਕਾਬਲਾ ਬਾਵਾ ਨਿਹਾਲ ਸਿੰਘ ਕਾਲਜ ਸ੍ਰੀ ਮੁਕਤਸਰ ਸਾਹਿਬ ’ਚ ਹੋਇਆ। ਸਰਬਜੀਤ ਸਿੰਘ ਦੁਆਰਾ ਲਿਖਿਆ ਅਤੇ ਨਿਰਦੇਸ਼ਤ ਇਸ ਨਾਟਕ ਵਿੱਚ ਖੁਸ਼ਮੀਨ ਕੌਰ, ਸ਼ਿਖਰਦੀਪ ਸਿੰਘ, ਰਸਨਦੀਪ ਸਿੰਘ ਅਤੇ ਹਰਸ਼ਦੀਪ ਕੌਰ ਨੇ ਭਾਗ ਲਿਆ। ਬੀਐਸਕੇਬੀ ਮਾਲਵਾ ਸਕੂਲ ਗਿੱਦੜਬਾਹਾ ਦੇ ਪ੍ਰਿੰਸੀਪਲ ਕਰਨਲ ਸੁਧਾਂਸ਼ੂ ਆਰੀਆ (ਸੇਵਾਮੁਕਤ) ਅਤੇ ਵਾਈਸ ਪ੍ਰਿੰਸੀਪਲ ਜਸਬੀਰ ਸਿੰਘ ਬਰਾੜ ਨੇ ਸਾਰੇ ਭਾਗੀਦਾਰਾਂ ਅਤੇ ਸ਼੍ਰੀ ਸਰਬਜੀਤ ਸਿੰਘ ਨੂੰ ਇਸ ਸ਼ਾਨਦਾਰ ਪ੍ਰਾਪਤੀ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ 27 ਅਗਸਤ, 2025 ਨੂੰ ਹੋਣ ਵਾਲੇ ਸਟੇਟ ਲੈਵਲ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ।
Advertisement
Advertisement
×