ਮਲੂਕਾ ਵੱਲੋਂ ਨਵ-ਨਿਯੁਕਤ ਸਰਕਲ ਪ੍ਰਧਾਨਾਂ ਦਾ ਸਨਮਾਨ
ਸ਼੍ਰੋਮਣੀ ਅਕਾਲੀ ਦਲ ਹਲਕਾ ਰਾਮਪੁਰਾ ਫੂਲ ਦੇ ਨਵ-ਨਿਯੁਕਤ ਸਰਕਲ ਪ੍ਰਧਾਨਾਂ ਦੀ ਮੀਟਿੰਗ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਪ੍ਰਧਾਨਗੀ ਹੇਠ ਪਿੰਡ ਮਲੂਕਾ ’ਚ ਹੋਈ। ਇਸ ਦੌਰਾਨ ਮਲੂਕਾ ਨੇ ਡਾ. ਜਸਪਾਲ ਸਿੰਘ ਦਿਆਲਪੁਰਾ ਮਿਰਜ਼ਾ ਪ੍ਰਧਾਨ ਸਰਕਲ ਕੋਠਾ ਗੁਰੂ, ਸੁਖਜੀਤ ਸਿੰਘ ਸੁੱਖਾ ਪ੍ਰਧਾਨ ਸਰਕਲ ਫ਼ੂਲ, ਗੁਰਚੇਤ ਸਿੰਘ ਚੇਤੀ ਪ੍ਰਧਾਨ ਸਰਕਲ ਮਹਿਰਾਜ, ਅਵਤਾਰ ਸਿੰਘ ਫੂਲੇਵਾਲਾ ਪ੍ਰਧਾਨ ਸਰਕਲ ਢਪਾਲੀ, ਜਗਤਾਰ ਸਿੰਘ ਜਵੰਦਾ ਪ੍ਰਧਾਨ ਸਰਕਲ ਭਾਈ ਰੂਪਾ, ਅਮਰਜੀਤ ਸਿੰਘ ਫੌਜੀ ਪ੍ਰਧਾਨ ਸਰਕਲ ਦਿਆਲਪੁਰਾ ਭਾਈਕਾ, ਭੀਮ ਸੈਨ ਕਾਨੂੰਨਗੋ ਜਲਾਲ ਪ੍ਰਧਾਨ ਸਰਕਲ ਜਲਾਲ, ਸੁਖਜਿੰਦਰ ਖਾਨਦਾਨ ਪ੍ਰਧਾਨ ਸਰਕਲ ਭਗਤਾ, ਸਤਪਾਲ ਗਰਗ, ਹੈਪੀ ਬਾਂਸਲ, ਨਰੇਸ਼ ਕੁਮਾਰ ਸੀਏ ਤੇ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਆਸ਼ੂ ਕੁਮਾਰ ਦਾ ਸਨਮਾਨ ਕੀਤਾ ਗਿਆ। ਸ੍ਰੀ ਮਲੂਕਾ ਨੇ ਦੱਸਿਆ ਕਿ ਨਵੇਂ ਸਰਕਲ ਪ੍ਰਧਾਨ ਪਿੰਡਾਂ ਵਿੱਚ ਬੂਥ ਪੱਧਰ 'ਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਸ੍ਰੀ ਮਲੂਕਾ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿਰਫ਼ ਝੂਠੇ ਪ੍ਰਚਾਰ ਨਾਲ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਹਰਿੰਦਰ ਸਿੰਘ ਹਿੰਦਾ ਮਹਿਰਾਜ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।