ਮਲੋਟ: ਸੀਪੀਆਈ ਨੇ ਮਨੀਪੁਰ ਹਿੰਸਾ ਖ਼ਿਲਾਫ਼ ਰੋਸ ਮਾਰਚ ਕੀਤਾ
ਲਖਵਿੰਦਰ ਸਿੰਘ ਮਲੋਟ, 28 ਜੁਲਾਈ ਭਾਰਤੀ ਕਮਿਊਨਿਸਟ ਪਾਰਟੀ ਅਤੇ ਪੰਜਾਬ ਇਸਤਰੀ ਸਭਾ ਮਲੋਟ ਦੇ ਮਨੀਪੁਰ ਹਿੰਸਾ ਖ਼ਿਲਾਫ਼ ਰੈਲੀ ਅਤੇ ਰੋਸ ਮਾਰਚ ਵਿਚ ਭਰਾਤਰੀ ਜੱਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ। ਰੋਸ ਰੈਲੀ ਨੂੰ ਪੰਜਾਬ ਇਸਤਰੀ ਸਭਾ ਦੇ ਆਗੂ ਸੁਦੇਸ਼ ਕੁਮਾਰੀ, ਪ੍ਰੇਮ ਲਤਾ,...
Advertisement
ਲਖਵਿੰਦਰ ਸਿੰਘ
ਮਲੋਟ, 28 ਜੁਲਾਈ
Advertisement
ਭਾਰਤੀ ਕਮਿਊਨਿਸਟ ਪਾਰਟੀ ਅਤੇ ਪੰਜਾਬ ਇਸਤਰੀ ਸਭਾ ਮਲੋਟ ਦੇ ਮਨੀਪੁਰ ਹਿੰਸਾ ਖ਼ਿਲਾਫ਼ ਰੈਲੀ ਅਤੇ ਰੋਸ ਮਾਰਚ ਵਿਚ ਭਰਾਤਰੀ ਜੱਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ।
ਰੋਸ ਰੈਲੀ ਨੂੰ ਪੰਜਾਬ ਇਸਤਰੀ ਸਭਾ ਦੇ ਆਗੂ ਸੁਦੇਸ਼ ਕੁਮਾਰੀ, ਪ੍ਰੇਮ ਲਤਾ, ਪ੍ਰਵੀਨ ਕੁਮਾਰੀ, ਸੀਪੀਆਈ ਦੇ ਬਲਾਕ ਸਕੱਤਰ ਸੁਦਰਸ਼ਨ ਜੱਗਾ, ਪੈਨਸ਼ਨਰ ਐਸੋਸੀਏਸ਼ਨ ਦੇ ਮਹਾਵੀਰ ਪ੍ਰਸਾਦ ਸ਼ਰਮਾ, ਟਰੇਡ ਯੂਨੀਅਨ ਆਗੂ ਹਿੰਮਤ ਸਿੰਘ ਕੁਲਵਿੰਦਰ ਸਿੰਘ ਅਤੇ ਸੇਵਾਮੁਕਤ ਹੈੱਡਮਾਸਟਰ ਰਕੇਸ਼ ਜੈਨ ਤੋਂ ਇਲਵਾ ਏਆਈਐੱਸਐੱਫ ਆਗੂ ਗੁਰਬਿੰਦਰ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਗੁਰਪ੍ਰੀਤ ਕਟਿਆਂਵਾਲੀ, ਨਰੇਗਾ ਆਗੂ ਹਰੀ ਰਾਮ ਸ਼ੇਰਗੜ, ਗੁਰਤੇਜ ਬਾਮਅਤੇ ਸਤਪਾਲ ਚੁਰਾਇਆ ਨੇ ਸਬੋਧਨ ਕੀਤਾ। ਬੁਲਾਰਿਆਂ ਨੇ ਮਨੀਪੁਰ ਦੀਆਂ ਸ਼ਰਮਨਾਕ ਹਿੰਸਕ ਅਤੇ ਬਲਾਤਕਾਰ ਦੀਆਂ ਘਟਨਾਵਾਂ ’ਤੇ ਭਾਜਪਾ ਦੀ ਸੂਬਾ ਸਰਕਾਰ ਅਤੇ ਕੇਂਦਰ ਦੀ ਸਖਤ ਅਲੋਚਨਾ ਕੀਤੀ। ਰੈਲੀ ਮਗਰੋਂ ਰੋਸ ਮਾਰਚ ਸਮੇਂ ਸ਼ਹਿਰ ਦੇ ਗਾਂਧੀ ਚੌਕ ਵਿਚ ਮਨੀਪੁਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੀ ਅਰਥੀ ਫੂਕੀ।
Advertisement
×