ਮਖੂ-ਅੰਮ੍ਰਿਤਸਰ ਕੌਮੀ ਮਾਰਗ ਚਾਰ ਦਿਨਾਂ ਲਈ ਰਹੇਗਾ ਬੰਦ
ਨਿੱਜੀ ਪੱਤਰ ਪ੍ਰੇਰਕ ਮਖੂ, 17 ਜੂਨ ਇੱਥੋਂ ਦੇ ਅੰਮ੍ਰਿਤਸਰ-ਮਖੂ ਨੈਸ਼ਨਲ ਹਾਈਵੇਅ ’ਤੇ ਮਖੂ ਵਿੱਚ ਬਣੇ ਰੇਲਵੇ ਫਾਟਕ ਨੂੰ ਰਿਪੇਅਰ ਕਰਨ ਲਈ ਚਾਰ ਦਿਨ ਲਈ ਬੰਦ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜੀਆਰਪੀ ਚੌਕੀ ਮਖੂ ਦੇ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ...
Advertisement
ਨਿੱਜੀ ਪੱਤਰ ਪ੍ਰੇਰਕ
ਮਖੂ, 17 ਜੂਨ
Advertisement
ਇੱਥੋਂ ਦੇ ਅੰਮ੍ਰਿਤਸਰ-ਮਖੂ ਨੈਸ਼ਨਲ ਹਾਈਵੇਅ ’ਤੇ ਮਖੂ ਵਿੱਚ ਬਣੇ ਰੇਲਵੇ ਫਾਟਕ ਨੂੰ ਰਿਪੇਅਰ ਕਰਨ ਲਈ ਚਾਰ ਦਿਨ ਲਈ ਬੰਦ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜੀਆਰਪੀ ਚੌਕੀ ਮਖੂ ਦੇ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਰੇਲਵੇ ਲੈਵਲ ਕਰਾਸਿੰਗ ਨੰਬਰ ਐੱਸ-86 ਨੂੰ ਐਮਰਜੈਂਸੀ ਮੁਰੰਮਤ ਲਈ ਐੱਲਐੱਨਕੇ-ਫ਼ਿਰੋਜ਼ਪੁਰ ਸੈਕਸ਼ਨ ’ਤੇ 18 ਤੋਂ 21 ਜੂਨ ਤੱਕ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਟਰੈਕ ਦੀ ਐਮਰਜੈਂਸੀ ਮੁਰੰਮਤ ਲਈ ਅਸਥਾਈ ਤੌਰ ’ਤੇ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੜਕੀ ਆਵਾਜਾਈ ਲਈ ਨਾਲ ਲੱਗਦੇ ਐਲਸਿੰਗ ਨੰਬਰ 84 (ਮੱਖੂ ਰੋਡ), ਰੋਬ ਨੰਬਰ 81 (ਮੋਗਾ ਰੋਡ), ਐੱਸ-88 (ਸੇਵਾ ਸਿੰਘ ਬਸਤੀ ਰੋਡ) ਅਤੇ ਬੀ-90 ਵਰਤੀ ਜਾ ਸਕਦੀ ਹੈ। ਥਾਣਾ ਮੱਖੂ ਦੇ ਐੱਸਐੱਚਓ ਜਗਦੀਪ ਸਿੰਘ ਨੇ ਦੱਸਿਆ ਕਿ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੁਲਾਜ਼ਮਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ।
Advertisement
×