ਮੇਜਰ ਸਿੰਘ ਗਿੱਲ ਪ੍ਰਧਾਨ ਬਣੇ
ਸੈਂਟਰਲ ਪਾਰਕ ਕਮੇਟੀ ਮਾਨਸਾ ਦੀ ਚੋਣ ਵਿੱਚ ਮੇਜਰ ਸਿੰਘ ਗਿੱਲ ਨੂੰ ਉਨ੍ਹਾਂ ਦੀਆਂ ਪਿਛਲੇ ਸਮੇਂ ਵਿੱਚ ਦਿੱਤੀਆਂ ਗਈਆਂ ਵਧੀਆ ਸੇਵਾਵਾਂ ਬਦਲੇ ਤੀਸਰੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਬਾਜ ਸਿੰਘ ਸਰਪ੍ਰਸਤ, ਰਾਹੁਲ ਕੁਮਾਰ ਖਜ਼ਾਨਚੀ, ਮਨੋਜ ਕੁਮਾਰ ਅਤੇ...
Advertisement
ਸੈਂਟਰਲ ਪਾਰਕ ਕਮੇਟੀ ਮਾਨਸਾ ਦੀ ਚੋਣ ਵਿੱਚ ਮੇਜਰ ਸਿੰਘ ਗਿੱਲ ਨੂੰ ਉਨ੍ਹਾਂ ਦੀਆਂ ਪਿਛਲੇ ਸਮੇਂ ਵਿੱਚ ਦਿੱਤੀਆਂ ਗਈਆਂ ਵਧੀਆ ਸੇਵਾਵਾਂ ਬਦਲੇ ਤੀਸਰੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਬਾਜ ਸਿੰਘ ਸਰਪ੍ਰਸਤ, ਰਾਹੁਲ ਕੁਮਾਰ ਖਜ਼ਾਨਚੀ, ਮਨੋਜ ਕੁਮਾਰ ਅਤੇ ਮੇਜਰ ਸਿੰਘ ਫੌਜੀ ਮੀਤ ਪ੍ਰਧਾਨ ਅਤੇ ਹਰਮਨ ਸਿੰਘ ਸਹਾਇਕ ਸਕੱਤਰ ਚੁਣੇ ਗਏ। ਨਵੀਂ ਚੁਣੀ ਗਈ ਕਮੇਟੀ ਵੱਲੋਂ ਪਾਰਕ ਨੂੰ ਹੋਰ ਸੁੰਦਰ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਜਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਲੰਬੇ ਸਮੇਂ ਤੋਂ ਵੱਧ ਪਿਆ ਸਵੀਮਿੰਗ ਪੂਲ ਚਲਾਇਆ ਜਾਵੇ।
Advertisement
Advertisement
×

