ਛੇ ਰੁਪਏ ਦੀ ਟਿਕਟ ’ਤੇ ਸਵਾ ਦੋ ਲੱਖ ਦੀ ਲਾਟਰੀ ਨਿਕਲੀ
ਇੱਥੋਂ ਦੇ ਬਲਵਿੰਦਰ ਸਿੰਘ ਨੂੰ ਨਾਗਾਲੈਂਡ ਸਟੇਟ ਲਾਟਰੀ ਦੀ ਛੇ ਰੁਪਏ ਵਾਲੀ ਟਿਕਟ ਨੇ ਸਵਾਂ ਦੋ ਲੱਖ ਰੁਪਏ ਦਾ ਮਾਲਕ ਬਣਾ ਦਿੱਤਾ ਹੈ। ਉਸ ਨੇ ਇਹ ਟਿਕਟ ਇਨਾਮ ਨਿਕਲਣ ਤੋਂ ਮਹਿਜ਼ 40 ਮਿੰਟ ਪਹਿਲਾਂ ਹਾਸੇ-ਮਜ਼ਾਕ ਵਿੱਚ ਖ਼ਰੀਦੀ ਸੀ। ਬਲਵਿੰਦਰ ਸਿੰਘ...
Advertisement
ਇੱਥੋਂ ਦੇ ਬਲਵਿੰਦਰ ਸਿੰਘ ਨੂੰ ਨਾਗਾਲੈਂਡ ਸਟੇਟ ਲਾਟਰੀ ਦੀ ਛੇ ਰੁਪਏ ਵਾਲੀ ਟਿਕਟ ਨੇ ਸਵਾਂ ਦੋ ਲੱਖ ਰੁਪਏ ਦਾ ਮਾਲਕ ਬਣਾ ਦਿੱਤਾ ਹੈ। ਉਸ ਨੇ ਇਹ ਟਿਕਟ ਇਨਾਮ ਨਿਕਲਣ ਤੋਂ ਮਹਿਜ਼ 40 ਮਿੰਟ ਪਹਿਲਾਂ ਹਾਸੇ-ਮਜ਼ਾਕ ਵਿੱਚ ਖ਼ਰੀਦੀ ਸੀ। ਬਲਵਿੰਦਰ ਸਿੰਘ ਇਮਾਰਤਾਂ ਦੇ ਲੈਂਟਰ ਦਾ ਕੰਮ ਕਰਦਾ ਹੈ। ਧਰਮਕੋਟ ਚੌਕ ਨਜ਼ਦੀਕ ਫ਼ਤਹਿਗੜ੍ਹ ਪੰਜਤੂਰ ਵਿੱਚ ਲਾਟਰੀ ਸਟਾਲ ਪਾਸੋਂ ਲੰਘਦਿਆਂ ਬਲਵਿੰਦਰ ਸਿੰਘ ਮੱਲ੍ਹੀ ਲਾਟਰੀ ਟਿਕਟਾਂ ਖ਼ਰੀਦ ਰਹੇ ਲੋਕਾਂ ਨੂੰ ਦੇਖ ਕੇ ਰੁਕ ਗਿਆ। ਉਹ ਵੱਡੀ ਲਾਟਰੀ ਟਿਕਟ ਨਹੀਂ ਸੀ ਖ਼ਰੀਦਣਾ ਚਾਹੁੰਦਾ ਸੀ ਤੇ ਵਿਕਰੇਤਾ ਦੇ ਕਹਿਣ ਉੱਤੇ ਹਾਸੇ-ਮਜ਼ਾਕ ਵਿੱਚ ਹੀ ਉਸ ਨੇ 6 ਰੁਪਏ ਵਾਲੀਆਂ ਨਾਗਾਲੈਂਡ ਸਟੇਟ ਲਾਟਰੀ ਦੀਆਂ 25 ਟਿਕਟਾਂ ਖ਼ਰੀਦ ਲਈਆਂ। ਉਹ ਜਦੋਂ ਧਰਮਕੋਟ ਆਪਣੇ ਘਰ ਪਹੁੰਚਿਆ ਤਾਂ ਲਾਟਰੀ ਵਿਕਰੇਤਾ ਨੇ ਉਸ ਨੂੰ ਉਸ ਦੀ ਸਵਾ ਦੋ ਲੱਖ ਰੁਪਏ ਦੀ ਲਾਟਰੀ ਦੀ ਖ਼ੁਸ਼ਖ਼ਬਰੀ ਸੁਣਾ ਦਿੱਤੀ। ਬਲਵਿੰਦਰ ਸਿੰਘ ਮੱਲ੍ਹੀ ਨੇ ਕਿਹਾ ਕਿ ਉਸ ਨੇ ਕਦੇ ਵੀ ਲਾਟਰੀ ਪਾਉਣ ਬਾਰੇ ਨਹੀਂ ਸੀ ਸੋਚਿਆ ਪਰ ਪਹਿਲੀ ਵਾਰ ਹੀ ਉਸ ਦਾ ਇਨਾਮ ਲੱਗ ਗਿਆ ਹੈ।
Advertisement
Advertisement
×