ਲੋਕ ਪੰਚਾਇਤ ਵੱਲੋਂ ਲੱਦਾਖ ’ਚ ਗੋਲੀਬਾਰੀ ਦੀ ਨਿਖੇਧੀ
ਲੋਕ ਪੰਚਾਇਤ ਸਰਸਾ ਦੀ ਮੀਟਿੰਗ ਅੱਜ ਅਵਤਾਰ ਸਿੰਘ ਵਿਰਕ ਦੀ ਪ੍ਰਧਾਨਗੀ ਵਿੱਚ ਨਾਮਧਾਰੀ ਗੁਰਦੁਆਰਾ ਰਾਣੀਆਂ ’ਚ ਹੋਈ। ਮੀਟਿੰਗ ਦੌਰਾਨ ਜੰਮੂ ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਦੱਤੇ ਜਾਣ ਦੀ ਮੰਗ ਕਰਦਿਆਂ ਲੇਹ ਲੱਦਾਖ ਵਿੱਚ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਗੋਲੀਬਾਰੀ...
ਲੋਕ ਪੰਚਾਇਤ ਸਰਸਾ ਦੀ ਮੀਟਿੰਗ ਅੱਜ ਅਵਤਾਰ ਸਿੰਘ ਵਿਰਕ ਦੀ ਪ੍ਰਧਾਨਗੀ ਵਿੱਚ ਨਾਮਧਾਰੀ ਗੁਰਦੁਆਰਾ ਰਾਣੀਆਂ ’ਚ ਹੋਈ। ਮੀਟਿੰਗ ਦੌਰਾਨ ਜੰਮੂ ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਦੱਤੇ ਜਾਣ ਦੀ ਮੰਗ ਕਰਦਿਆਂ ਲੇਹ ਲੱਦਾਖ ਵਿੱਚ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਗੋਲੀਬਾਰੀ ਕਰਕੇ ਅਨੇਕ ਲੋਕਾਂ ਦੀ ਕੀਤੀ ਗਈ ਹੱਤਿਆ ਦੀ ਨਿਖੇਧੀ ਕੀਤੀ ਗਈ ਅਤੇ ਜਨ ਨੇਤਾ ਵਾਗ ਚੁੱਕ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ। ਇਸ ਦੌਰਾਨ ਡੀਏਪੀ ਅਤੇ ਹੋਰ ਖਾਦਾਂ ਬਿਨਾ ਸ਼ਰਤ ਉੱਚਿਤ ਮਾਤਰਾ ਵਿੱਚ ਮੁਹੱਈਆ ਕਰਵਾਉਣ, ਹਿਸਾਰ ਘੱਗਰ ਡਰੇਨ ਦਾ ਸੇਮ ਅਤੇ ਕਾਰਖਾਨਿਆਂ ਦਾ ਪਾਣੀ ਸਾਫ ਕਰਕੇ ਘੱਗਰ ਨਦੀ ਵਿੱਚ ਪਾਉਣ, ਘੱਗਰ ਨਦੀ ਦੀ ਖੁਦਾਈ ਕਰਨ, ਨਦੀ ਦੇ ਕਿਨਾਰਿਆਂ ’ਤੇ ਸੜਕਾਂ ਬਣਾਉਣ, ਸੜਕਾਂ ਕਿਨਾਰੇ ਲੱਗੇ ਰੁੱਖਾਂ ਨੂੰ ਛਾਂਗਣ ਦੀ ਮੰਗ ਕੀਤੀ ਗਈ। ਇਸ ਮੌਕੇ ਕਾਮਰੇਡ ਸੁਵਰਨ ਸਿੰਘ ਵਿਰਕ, ਗੁਰਦੀਪ ਸਿੰਘ ਗੁਰਾਇਆ, ਨਿਰਮਲ ਸਿੰਘ ਬਸਰਾ, ਗੁਰਚਰਨ ਸਿੰਘ, ਸੁਖਦੇਵ ਸਿੰਘ, ਸੇਵਾ ਸਿੰਘ, ਬਲਦੇਵ ਸਿੰਘ, ਜੋਗਿੰਦਰ ਸਿੰਘ, ਗੁਰਚਰਨ ਸਿੰਘ ਭਿੰਡਰ ਸਹਿਤ ਲੋਕ ਪੰਚਾਇਤ ਦੇ ਹੋਰ ਆਗੂ ਮੌਜੂਦ ਸਨ।