ਪਰਵਾਸੀ ਸ਼ਾਇਰ ਮਿਨਹਾਸ ਨਾਲ ਸਾਹਿਤਕ-ਮਿਲਣੀ
ਜਸਵੰਤ ਜੱਸ ਫ਼ਰੀਦਕੋਟ, 5 ਫਰਵਰੀ ਸਾਹਿਤ ਅਤੇ ਕਲਾ ਨੂੰ ਸਮਰਪਿਤ ਮੰਚ ‘ਸ਼ਬਦ-ਸਾਂਝ’ ਵੱਲੋਂ ਅਮਰੀਕਾ ਵੱਸਦੇ ਪ੍ਰਸਿੱਧ ਸ਼ਾਇਰ, ਕਹਾਣੀਕਾਰ ਅਤੇ ਰੇਡੀਓ-ਸੰਚਾਲਕ ਸੰਤੋਖ ਸਿੰਘ ਮਿਨਹਾਸ ਨਾਲ ਆਰਟ ਗੈਲਰੀ ਕੋਟਕਪੂਰਾ ਵਿੱਚ ਇੱਕ ਸਾਹਿਤਕ-ਮਿਲਣੀ ਕਰਵਾਈ ਗਈ। ਮੰਚ ਦੇ ਨੁਮਾਇੰਦੇ ਸ਼ਾਇਰ ਕੁਲਵਿੰਦਰ ਵਿਰਕ ਨੇ ਦੱਸਿਆ...
ਜਸਵੰਤ ਜੱਸ
ਫ਼ਰੀਦਕੋਟ, 5 ਫਰਵਰੀ
ਸਾਹਿਤ ਅਤੇ ਕਲਾ ਨੂੰ ਸਮਰਪਿਤ ਮੰਚ ‘ਸ਼ਬਦ-ਸਾਂਝ’ ਵੱਲੋਂ ਅਮਰੀਕਾ ਵੱਸਦੇ ਪ੍ਰਸਿੱਧ ਸ਼ਾਇਰ, ਕਹਾਣੀਕਾਰ ਅਤੇ ਰੇਡੀਓ-ਸੰਚਾਲਕ ਸੰਤੋਖ ਸਿੰਘ ਮਿਨਹਾਸ ਨਾਲ ਆਰਟ ਗੈਲਰੀ ਕੋਟਕਪੂਰਾ ਵਿੱਚ ਇੱਕ ਸਾਹਿਤਕ-ਮਿਲਣੀ ਕਰਵਾਈ ਗਈ। ਮੰਚ ਦੇ ਨੁਮਾਇੰਦੇ ਸ਼ਾਇਰ ਕੁਲਵਿੰਦਰ ਵਿਰਕ ਨੇ ਦੱਸਿਆ ਕਿ ਸੰਤੋਖ ਸਿੰਘ ਮਿਨਹਾਸ ਮੂਲ ਰੂਪ ਵਿੱਚ ਕੋਟਕਪੂਰਾ ਸ਼ਹਿਰ ਦੇ ਨਿਵਾਸੀ ਹਨ। ਪਿਛਲੇ ਲੰਮੇ ਅਰਸੇ ਤੋਂ ਉਹ ਅਮਰੀਕਾ ਦੇ ਸ਼ਹਿਰ ਕੈਲੀਫ਼ੋਰਨੀਆ ਵਿੱਚ ਰਹਿ ਰਹੇ ਹਨ ਅਤੇ ਅੱਜ-ਕੱਲ੍ਹ ਉਹ ਪੰਜਾਬ ਫੇਰੀ ’ਤੇ ਹਨ। ਮੰਚ ਦੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਨੇ ਕਿਹਾ ਕਿ ਕੋਟਕਪੂਰਾ ਤੇ ਫਰੀਦਕੋਟ ਨੇ ਪੰਜਾਬ ਜ਼ੁਬਾਨ ਨੂੰ ਨਾਮਵਰ ਸਾਹਿਤਕਾਰ, ਸ਼ਾਇਰ ਅਤੇ ਕਹਾਣੀਕਾਰ ਦਿੱਤੇ ਹਨ। ਸੰਤੋਖ ਸਿੰਘ ਮਿਨਹਾਸ ਨੇ ਦਰਸ਼ਕਾਂ ਦੇ ਰੂ-ਬ-ਰੂ ਹੁੰਦਿਆਂ ਸਾਹਿਤਕ ਸੰਵਾਦ ਵਿੱਚ ਆਪਣੇ ਪਰਵਾਸ, ਸਮਕਾਲੀ ਸਾਹਿਤ ਅਤੇ ਰੇਡੀਓ ਪ੍ਰੋਗਰਾਮਾਂ ਬਾਰੇ ਵਿਸਥਾਰ ਵਿੱਚ ਗੱਲਬਾਤ ਕੀਤੀ ਅਤੇ ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀਆਂ ਦੇ ਜੀਵਨ, ਚਣੌਤੀਆਂ ਅਤੇ ਸਮੱਸਿਆਵਾਂ ਬਾਰੇ ਦਿਲਚਸਪ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਫ਼ਰੀਦਕੋਟ ਦੇ ਸਾਹਿਤਕਾਰ ਜਗੀਰ ਸਿੰਘ ਸੱਧਰ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਸੰਤੋਖ ਮਿਨਹਾਸ ਨੇ ਜਗੀਰ ਸੱਧਰ ਨੂੰ 11 ਹਜ਼ਾਰ ਰੁਪਏ ਨਗਦ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਰਵਾਏ ਗਏ ਇੱਕ ਕਵੀ-ਦਰਬਾਰ ਦੌਰਾਨ ਕੁਲਵਿੰਦਰ ਵਿਰਕ, ਮਨਦੀਪ ਕੈਂਥ, ਜਗੀਰ ਸੱਧਰ, ਭੁਪਿੰਦਰ ਪਰਵਾਜ਼, ਪ੍ਰੀਤ ਭਗਵਾਨ ਸਿੰਘ, ਆਦਿ ਸ਼ਾਇਰਾਂ ਨੇ ਆਪਣੀਆਂ ਨਵੀਆਂ ਰਚਨਾਵਾਂ ਨਾਲ ਸਾਂਝ ਪਵਾਈ।