ਸਟੇਸ਼ਨਾਂ ਦੀ ਚੋਣ ਨਾ ਹੋਣ ਕਾਰਨ ਲੈਕਚਰਾਰਾਂ ’ਚ ਰੋਸ
ਸਿੱਖਿਆ ਵਿਭਾਗ ਪੰਜਾਬ ਵੱਲੋਂ ਪਦ ਉੱਨਤ ਕੀਤੇ ਗਏ ਲੈਕਚਰਾਰਾਂ ਨੂੰ ਸਟੇਸ਼ਨ ਚੋਣ ਨਾ ਕਰਾਉਣ ਦੇ ਕਾਰਨ ਲੈਕਚਰਾਰ ਕੇਡਰ ਵਿੱਚ ਰੋਸ ਦੀ ਲਹਿਰ ਹੈ। ਜ਼ਿਲ੍ਹਾ ਬਠਿੰਡਾ ਤੋਂ ਪਦ ਉੱਨਤ ਲੈਕਚਰਾਰਾਂ ਦੇ ਆਗੂ ਕਪਿਲ ਕੁਮਾਰ ਅਤੇ ਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਸਮੇਂ ਦੇ ਵਿੱਚ ਬਦਲੀਆਂ ਨਾ ਕਰਕੇ ਪਦ ਉੱਨਤ ਲੈਕਚਰਾਰਾਂ ਨੂੰ ਸਟੇਸ਼ਨ ਚੋਣ ਕਰਾਉਣ ਵਿੱਚ ਹੋ ਰਹੀ ਦੇਰੀ ਕਰਕੇ ਸਮੁੱਚੇ ਕੇਡਰ ਦੇ ਵਿੱਚ ਭਾਰੀ ਰੋਸ ਹੈ। ਲੈਕਚਰਾਰ ਰਾਮ ਸਿੰਘ, ਚੰਦਰ ਸ਼ੇਖਰ, ਰਸ਼ਪਾਲ ਸਿੰਘ, ਮੋਤੀ ਰਾਮ, ਜਗਤਾਰ ਸਿੰਘ, ਬਲਜੀਤ ਸਿੰਘ, ਇੰਦਰਜੀਤ ਸਿੰਘ, ਹਰਵਿੰਦਰ ਸਿੰਘ ਤੇ ਅਸ਼ੋਕ ਕੁਮਾਰ ਆਗੂਆਂ ਨੇ ਕਿਹਾ ਕਿ ਵਿਭਾਗ ਵੱਲੋਂ 19 ਜੁਲਾਈ, 5 ਅਤੇ 14 ਅਗਸਤ ਨੂੰ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਕੁੱਲ 1251 ਦੇ ਕਰੀਬ ਅਧਿਆਪਕਾਂ ਨੂੰ ਪਦ ਉੱਨਤ ਕਰਕੇ ਲੈਕਚਰਾਰ ਬਣਾਇਆ ਗਿਆ ਸੀ। ਪਦ ਉੱਨਤ ਹੋਏ ਇਨ੍ਹਾਂ ਲੈਕਚਰਾਰਾਂ ਵੱਲੋਂ ਸਬੰਧਿਤ ਜ਼ਿਲਿ੍ਹਆਂ ਦੇ ਡੀਈਓ ਦਫ਼ਤਰਾਂ ਵਿੱਚ ਹਾਜ਼ਰੀ ਰਿਪੋਰਟ ਪੇਸ਼ ਵੀਕ ਦਿੱਤੀ ਸੀ ਪਰ ਅੱਜ ਤਕਰੀਬਨ ਦੋ ਮਹੀਨੇ ਬੀਤਣ ਦੇ ਬਾਵਜੂਦ ਵੀ ਕਿਸੇ ਪਦ ਉੱਨਤ ਲੈਕਚਰਾਰ ਨੂੰ ਸਟੇਸ਼ਨ ਚੋਣ ਨਹੀਂ ਕਰਵਾਈ ਗਈ ਜਿਸ ਕਾਰਨ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਸੈਸ਼ਨ ਦਾ ਅੱਧਾ ਸਾਲ ਬੀਤ ਜਾਣ ਦੇ ਬਾਵਜੂਦ ਪੜ੍ਹਾਈ ਪ੍ਰਭਾਵਿਤ ਹੋ ਰਹੀ। ਆਗੂਆਂ ਨੇ ਕਿਹਾ ਕਿ ਪਦ ਉੱਨਤ ਲੈਕਚਰਾਰ ਨੂੰ ਸਟੇਸ਼ਨਾਂ ਦੀ ਚੋਣ ਕਰਵਾਈ ਜਾਵੇ।