ਭਰਾ ਦੀ ਬਰਸੀ ’ਤੇ ਮਰੀਜ਼ਾਂ ਲਈ ਲੰਗਰ
ਭੁੱਚੋ ਮੰਡੀ: ਹਰ ਸ਼ੁੱਕਰਵਾਰ ਅੱਖਾਂ ਦੇ ਕੈਂਪ ਵਿੱਚ ਮੁਫਤ ਸੇਵਾ ਨਿਭਾਅ ਰਹੇ ਡਾ. ਸਵਤੰਤਰ ਗੁਪਤਾ ਨੇ ਆਪਣੇ ਭਰਾ ਰੁਪਿੰਦਰ ਕਾਲਾ ਦੀ ਬਰਸੀ ’ਤੇ ਨੈਣ ਜਯੋਤੀ ਚੈਰੀਟੇਬਲ ਸੁਸਾਇਟੀ ਵੱਲੋਂ ਸ੍ਰੀ ਚਿੰਤਪੁਰਨੀ ਮੰਦਰ ਵਿੱਚ ਚੱਲਦੇ ਅੱਖਾਂ, ਦੰਦਾਂ, ਔਰਤ ਰੋਗਾਂ ਦੇ ਹਸਪਤਾਲ ਅਤੇ...
Advertisement
ਭੁੱਚੋ ਮੰਡੀ: ਹਰ ਸ਼ੁੱਕਰਵਾਰ ਅੱਖਾਂ ਦੇ ਕੈਂਪ ਵਿੱਚ ਮੁਫਤ ਸੇਵਾ ਨਿਭਾਅ ਰਹੇ ਡਾ. ਸਵਤੰਤਰ ਗੁਪਤਾ ਨੇ ਆਪਣੇ ਭਰਾ ਰੁਪਿੰਦਰ ਕਾਲਾ ਦੀ ਬਰਸੀ ’ਤੇ ਨੈਣ ਜਯੋਤੀ ਚੈਰੀਟੇਬਲ ਸੁਸਾਇਟੀ ਵੱਲੋਂ ਸ੍ਰੀ ਚਿੰਤਪੁਰਨੀ ਮੰਦਰ ਵਿੱਚ ਚੱਲਦੇ ਅੱਖਾਂ, ਦੰਦਾਂ, ਔਰਤ ਰੋਗਾਂ ਦੇ ਹਸਪਤਾਲ ਅਤੇ ਲੈਬਾਰਟਰੀ ਦੇ ਮਰੀਜ਼ਾਂ ਅਤੇ ਸਹਿਯੋਗੀਆਂ ਲਈ ਕੜੀ- ਚਾਵਲ ਦਾ ਲੰਗਰ ਅਤੇ ਠੰਢੇ ਮਿੱਠੇ ਜਲ ਦੀ ਛਬੀਲ ਲਾਈ। ਇਸ ਮੌਕੇ ਮੰਦਰ ਦੇ ਚੇਅਰਮੈਨ ਪਵਨ ਬਾਂਸਲ, ਕੇਵਲ ਬਾਂਸਲ, ਪੁਜਾਰੀ ਉਮਾ ਸ਼ੰਕਰ ਸ਼ੁਕਲਾ ਅਤੇ ਮੈਨੇਜਰ ਬਸੰਤ ਲਾਲ ਨੇ ਲੰਗਰ ਦੀ ਸੇਵਾ ਨਿਭਾਈ।-ਪੱਤਰ ਪ੍ਰੇਰਕ
Advertisement
Advertisement
×