ਲਖਵੀਰ ਸਿੰਘ ਦੀ ਪੁਸਤਕ ‘ਫੁੱਲ ਮਖਾਨੇ’ ਲੋਕ ਅਰਪਣ
ਲਖਵੀਰ ਸਿੰਘ ਦੀ ਪਲੇਠੀ ਬਾਲ ਕਾਵਿ-ਪੁਸਤਕ ‘ਫੁੱਲ ਮਖਾਨੇ’ ਲੋਕ ਅਰਪਣ ਕਰਨ ਦੀ ਰਸਮ ਉੱਘੇ ਸਾਹਿਤਕਾਰ ਨਿੰਦਰ ਘੁਗਿਆਣਵੀ, ਰਾਜਬਿੰਦਰ ਸਿੰਘ ਸੂਰੇਵਾਲੀਆ, ਹਰਜਿੰਦਰ ਸਿੰਘ ਸੂਰੇਵਾਲੀਆ, ਰਣਜੀਤ ਸਿੰਘ ਥਾਂਦੇਵਾਲਾ ਤੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਡਾਇਰੈਕਟਰ ਹਰਜੋਤ ਸਿੰਘ ਸਿੱਧੂ ਵੱਲੋਂ ਕੀਤੀ ਗਈ।...
Advertisement
ਲਖਵੀਰ ਸਿੰਘ ਦੀ ਪਲੇਠੀ ਬਾਲ ਕਾਵਿ-ਪੁਸਤਕ ‘ਫੁੱਲ ਮਖਾਨੇ’ ਲੋਕ ਅਰਪਣ ਕਰਨ ਦੀ ਰਸਮ ਉੱਘੇ ਸਾਹਿਤਕਾਰ ਨਿੰਦਰ ਘੁਗਿਆਣਵੀ, ਰਾਜਬਿੰਦਰ ਸਿੰਘ ਸੂਰੇਵਾਲੀਆ, ਹਰਜਿੰਦਰ ਸਿੰਘ ਸੂਰੇਵਾਲੀਆ, ਰਣਜੀਤ ਸਿੰਘ ਥਾਂਦੇਵਾਲਾ ਤੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਡਾਇਰੈਕਟਰ ਹਰਜੋਤ ਸਿੰਘ ਸਿੱਧੂ ਵੱਲੋਂ ਕੀਤੀ ਗਈ। ਸ੍ਰੀ ਘੁਗਿਆਣਵੀ ਨੇ ਬਾਲ ਸਾਹਿਤ ਦੀ ਮਹੱਤਤਾ, ਲੋੜ ਅਤੇ ਲੇਖਕਾਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਬਾਲਾਂ ਹੱਥੋਂ ਮੋਬਾਇਲ ਛੁਡਵਾ ਕੇ ਕਿਤਾਬਾਂ ਫੜਾਉਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਬਾਅਦ ਵਿੱਚ ਸਾਡੇ ਹੱਥ ਸਿਰਫ ਪਛਤਾਵਾ ਹੀ ਰਹਿ ਜਾਵੇਗਾ। ਉਨ੍ਹਾਂ ਲਖਵੀਰ ਸਿੰਘ ਨੂੰ ਜ਼ਿੰਮੇਵਾਰੀ ਅਤੇ ਗੁੜ ਅਨੁਭਵ ਨਾਲ ਲਿਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੁਖਦੀਪ ਸਿੰਘ ਗਿੱਲ, ਪ੍ਰਿੰਸੀਪਲ ਮਧੂਬਾਲਾ, ਮਨਦੀਪ ਸਿੰਘ ਐੱਸ ਡੀ ਓ, ਵਿਕਾਸ ਅਰੌੜਾ, ਕਰਮਜੀਤ ਕੌਰ ਸੂਰੇਵਾਲਾ, ਗਗਨਦੀਪ ਕੌਰ ਸਿਬੀਆ ਨੇ ਸਹਿਤਕ ਵਿਚਾਰਾਂ ਸਾਂਝੀਆਂ ਕੀਤੀਆਂ।
Advertisement
Advertisement
×

