ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਜ਼ਦੂਰ ਦਾ ਕਤਲ ਕਰਨ ਵਾਲਾ ਕੁਝ ਘੰਟਿਆਂ ਅੰਦਰ ਕਾਬੂ

ਭੁਪਿੰਦਰ ਪੰਨੀਵਾਲੀਆ ਕਾਲਾਂਵਾਲੀ, 23 ਜੂਨ ਥਾਣਾ ਕਾਲਾਂਵਾਲੀ ਪੁਲੀਸ ਨੇ ਕੁਝ ਘੰਟਿਆਂ ਦੇ ਅੰਦਰ ਹੀ ਸਾਥੀ ਮਜ਼ਦੂਰ ਦੇ ਕਤਲ ਦੇ ਮਾਮਲੇ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਦਿਲਾਰਾਮ ਪੁੱਤਰ ਜਗਦੀਸ਼ ਵਾਸੀ ਸ਼ੰਕਰਪੁਰ ਥਾਣਾ ਭੀਰਾ ਜ਼ਿਲ੍ਹਾ ਲਖੀਮਪੁਰ ਖੇੜੀ...
Advertisement

ਭੁਪਿੰਦਰ ਪੰਨੀਵਾਲੀਆ

ਕਾਲਾਂਵਾਲੀ, 23 ਜੂਨ

Advertisement

ਥਾਣਾ ਕਾਲਾਂਵਾਲੀ ਪੁਲੀਸ ਨੇ ਕੁਝ ਘੰਟਿਆਂ ਦੇ ਅੰਦਰ ਹੀ ਸਾਥੀ ਮਜ਼ਦੂਰ ਦੇ ਕਤਲ ਦੇ ਮਾਮਲੇ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਦਿਲਾਰਾਮ ਪੁੱਤਰ ਜਗਦੀਸ਼ ਵਾਸੀ ਸ਼ੰਕਰਪੁਰ ਥਾਣਾ ਭੀਰਾ ਜ਼ਿਲ੍ਹਾ ਲਖੀਮਪੁਰ ਖੇੜੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਥਾਣਾ ਕਾਲਾਂਵਾਲੀ ਦੇ ਇੰਚਾਰਜ ਰਾਮਫਲ ਨੇ ਦੱਸਿਆ ਕਿ ਹਰਮੰਦਰ ਸਿੰਘ ਨੇ ਦੱਸਿਆ ਕਿ ਨੌਂ ਮਜ਼ਦੂਰ ਉਸ ਦੇ ਖੇਤ ਵਿੱਚ ਝੋਨਾ ਲਗਾਉਣ ਲਈ ਆਏ ਸਨ, ਜਿਨ੍ਹਾਂ ਵਿੱਚੋਂ ਦੋ ਮਜ਼ਦੂਰ ਦਿਲਾਰਾਮ ਪੁੱਤਰ ਜਗਦੀਸ਼ ਅਤੇ ਸੀਤਾਰਾਮ ਪੁੱਤਰ ਮੂਲਚੰਦ ਵਾਸੀ ਬਘੇਰਾ ਥਾਣਾ ਭੀਰਾ ਜ਼ਿਲ੍ਹਾ ਲਖੀਮਪੁਰ ਖੇੜੀ ਉੱਤਰ ਪ੍ਰਦੇਸ਼, ਉਸਦੇ ਖੇਤ ਵਿੱਚ ਬਣੇ ਘਰ ਵਿੱਚ ਖਾਣਾ ਬਣਾਉਣ ਲਈ ਠਹਿਰੇ ਸਨ। ਉਨ੍ਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ’ਤੇ ਦਿਲਾਰਾਮ ਨੇ ਸੀਤਾਰਾਮ ਦੀ ਹੱਤਿਆ ਕਰ ਦਿੱਤੀ। ਦਿਲਾਰਾਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ।

 

Advertisement