ਕੋਟਲੀ ਸੰਘਰ ਦੀ ਟੀਮ ਰੱਸਾਕਸ਼ੀ ’ਚ ਅੱਵਲ
ਸਕੂਲ ਜ਼ੋਨ ਬਰੀਵਾਲਾ ਖੇਡ ਮੁਕਾਬਲਿਆਂ ’ਚ ਸਰਕਾਰੀ ਮਿਡਲ ਸਕੂਲ ਕੋਟਲੀ ਸੰਘਰ ਦੀ ਅੰਡਰ-14 ਸਾਲ ਲੜਕਿਆਂ ਦੀ ਟੀਮ ਨੇ ਰੱਸਾਕਸ਼ੀ ਮੁਕਾਬਲੇ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜੇਤੂ ਟੀਮ ਦਾ ਸਕੂਲ ਪਹੁੰਚਣ ’ਤੇ ਸਕੂਲ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਕੂਲ...
Advertisement
ਸਕੂਲ ਜ਼ੋਨ ਬਰੀਵਾਲਾ ਖੇਡ ਮੁਕਾਬਲਿਆਂ ’ਚ ਸਰਕਾਰੀ ਮਿਡਲ ਸਕੂਲ ਕੋਟਲੀ ਸੰਘਰ ਦੀ ਅੰਡਰ-14 ਸਾਲ ਲੜਕਿਆਂ ਦੀ ਟੀਮ ਨੇ ਰੱਸਾਕਸ਼ੀ ਮੁਕਾਬਲੇ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜੇਤੂ ਟੀਮ ਦਾ ਸਕੂਲ ਪਹੁੰਚਣ ’ਤੇ ਸਕੂਲ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਦੇ ਮੁੱਖ ਅਧਿਆਪਕ ਪਰਮਜੀਤ ਸਿੰਘ ਨੇ ਬੱਚਿਆਂ ਦੀ ਇਸ ਜਿੱਤ ਨੂੰ ਸਕੂਲ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਕਰਵਾਈ ਸਖ਼ਤ ਮਿਹਨਤ ਦਾ ਨਤੀਜਾ ਦੱਸਿਆ। ਇਸ ਮੌਕੇ ਅਧਿਆਪਕ ਪਰਮਾਤਮਾ ਸਿੰਘ, ਕਮਲਦੀਪ ਸਿੰਘ, ਲਖਵੀਰ ਸਿੰਘ ਵੀ ਹਾਜ਼ਰ ਸਨ।
Advertisement
Advertisement
×