ਮਾਲਵਾ ਪੰਜਾਬੀ ਸਾਹਿਤ ਸਭਾ ਵੱਲੋਂ ਕਵੀ ਦਰਬਾਰ
ਰਾਮਪੁਰਾ ਫੂਲ: ਮਾਲਵਾ ਪੰਜਾਬੀ ਸਾਹਿਤ ਸਭਾ ਰਾਮਪੁਰਾ ਫੂਲ ਵੱਲੋਂ ਸਾਹਿਤ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰਾਮਪੁਰਾ ਵਿੱਚ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪ੍ਰਿੰਸੀਪਲ ਜਸਵੀਰ ਸਿੰਘ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਪਿੰਡ ਦੇ ਸਰਪੰਚ ਰਾਜਵਿੰਦਰ ਸਿੰਘ ਸਿੱਧੂ ਸ਼ਾਮਲ ਹੋਏ।...
Advertisement
ਰਾਮਪੁਰਾ ਫੂਲ: ਮਾਲਵਾ ਪੰਜਾਬੀ ਸਾਹਿਤ ਸਭਾ ਰਾਮਪੁਰਾ ਫੂਲ ਵੱਲੋਂ ਸਾਹਿਤ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰਾਮਪੁਰਾ ਵਿੱਚ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪ੍ਰਿੰਸੀਪਲ ਜਸਵੀਰ ਸਿੰਘ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਪਿੰਡ ਦੇ ਸਰਪੰਚ ਰਾਜਵਿੰਦਰ ਸਿੰਘ ਸਿੱਧੂ ਸ਼ਾਮਲ ਹੋਏ। ਇਸ ਮੌਕੇ ਦਹੂਦ ਸਿੰਘ, ਹਰਿੰਦਰ ਸਿੰਘ ਭੁੱਲਰ, ਗਗਨਦੀਪ ਸ਼ਰਮਾ, ਬਾਡੀ ਬਿਲਡਰ ਜਸਪ੍ਰੀਤ ਸਿੰਘ ਡਾਲਰ ਅਤੇ ਮਨਪ੍ਰੀਤ ਮਨੀ ਨੂੰ ‘ਮਾਲਵੇ ਦਾ ਮਾਣ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਸਿੱਧੂ ਨੇ ਪ੍ਰੀਤੀਮਾਨ ਬਾਰੇ ਕਾਵਿ-ਚਿੱਤਰ ਗੁਰਜਿੰਦਰ ਰਸੀਏ ਵੱਲੋਂ ਲਿਖਿਆ ਹੋਇਆ ਪੜ੍ਹ ਕੇ ਸੁਣਾਇਆ। ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਗੁਰਨੈਬ ਸਿੰਘ ਭੰਮਾ ਨੇ ਨਿਭਾਈ। -ਖੇਤਰੀ ਪ੍ਰਤੀਨਿਧ
Advertisement
Advertisement
×