ਕ੍ਰਿਕਟ ਟੂਰਨਾਮੈਂਟ ’ਚ ਕਰਤਾਰ ਇੰਡਸਟਰੀ ਦੀ ਟੀਮ ਜੇਤੂ
ਪਿੰਡ ਸੰਧਵਾਂ ’ਚ ਦੇ ਕ੍ਰਿਕਟ ਗਰਾਊਂਡ ਵਿੱਚ 5ਵਾਂ ਏਸ਼ੀਅਨ ਸੁਪਰਸਪੈਸ਼ਲਿਟੀ ਹਸਪਤਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਫਾਈਨਲ ਮੁਕਾਬਲੇ ’ਚ ਕਰਤਾਰ ਸਟੀਲ ਇੰਡਸਟਰੀ ਨੇ ਢੋਡਾ ਹਾਊਸ ਦੀ ਟੀਮ ਨੂੰ ਹਰਾ ਕੇ ਇਹ ਕ੍ਰਿਕਟ ਮੁਕਾਬਲਾ ਜਿੱਤ ਲਿਆ। ਅੰਕੂਸ਼ ਗਰਗ ਨੂੰ ਮੈਨ ਆਫ ਦੀ ਸੀਰੀਜ਼, ਕਾਂਤੀ ਸਰਾ ਨੂੰ ਵਧੀਆ ਬੱਲੇਬਾਜ਼ ਅਤੇ ਅਰਸ਼ ਮਾਨ ਨੂੰ ਵਧੀਆ ਗੇਂਦਬਾਜ ਐਲਾਨਿਆ ਗਿਆ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਨੇ ਅਦਾ ਕੀਤੀ। ਉਨ੍ਹਾਂ ਟੂਰਨਾਮੈਂਟ ਪ੍ਰਬੰਧਕਾਂ ਅਤੇ ਗਰਾਊਂਡ ਬਣਾਉਣ ਵਾਲੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ। ਪ੍ਰਬੰਧਕ ਬਲਜੀਤ ਸਿੰਘ ਖੀਵਾ ਅਤੇ ਹਰਪ੍ਰੀਤ ਸਿੰਘ ਹਨੀ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 10 ਟੀਮਾਂ ਨੇ ਭਾਗ ਲਿਆ। ਇਸ ਮੌਕੇ ਕਰਤਾਰ ਸਟੀਲ ਇੰਡਸਟਰੀ ਦੇ ਮਾਲਕ ਸਵਰਨ ਸਿੰਘ ਵਿਰਦੀ, ਢੋਡਾ ਹਾਊਸ ਦੇ ਵਰੁਣ ਢੋਡਾ, ਸੰਨੀ, ਕੁਲਦੀਪ ਸਿੰਘ ਟੋਨੀ, ਅੰਪਾਇਰ ਸਰਬਜੀਤ ਸਿੰਘ, ਪਿੰਕੂ ਛਾਬੜਾ, ਸਿਮੂ ਸਿੰਘ ਢਿੱਲੋਂ, ਹੈਪੀ ਸਿੰਘ ਸਰਾ ਅਤੇ ਪੰਕਜ ਮਹਿਰਾ ਨੇ ਟੂਨਾਮੈਂਟ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।