ਚਿੰਤਪੁਰਨੀ ਮੰਦਰ ’ਚ ਕਾਂਵੜ ਸੇਵਾ ਕੈਂਪ
ਸ੍ਰੀ ਚਿੰਤਪੁਰਨੀ ਮੰਦਰ ਭੁੱਚੋ ਕੈਂਚੀਆਂ ਵਿੱਚ ਹਰਿਦੁਆਰ ਤੋਂ ਪਵਿੱਤਰ ਗੰਗਾਜਲ ਲੈ ਕੇ ਆਉਣ ਵਾਲੇ ਕਾਵੜੀਆਂ ਦੀ ਸਹੂਲਤ ਲਈ ਕਾਬੜ ਸੇਵਾ ਕੈਂਪ ਲਾਇਆ ਗਿਆ। ਇਸ ਦੀ ਸ਼ੁਰੂਆਤ ਮੰਦਰ ਦੇ ਸੰਸਥਾਪਕ ਜੋਗਿੰਦਰ ਪਾਲ ਕਾਕਾ, ਉਨ੍ਹਾਂ ਦੀ ਪਤਨੀ ਰੇਸ਼ਮਾ ਦੇਵੀ ਇੰਦੂ ਅਤੇ ਪੁੱਤਰ...
Advertisement
ਸ੍ਰੀ ਚਿੰਤਪੁਰਨੀ ਮੰਦਰ ਭੁੱਚੋ ਕੈਂਚੀਆਂ ਵਿੱਚ ਹਰਿਦੁਆਰ ਤੋਂ ਪਵਿੱਤਰ ਗੰਗਾਜਲ ਲੈ ਕੇ ਆਉਣ ਵਾਲੇ ਕਾਵੜੀਆਂ ਦੀ ਸਹੂਲਤ ਲਈ ਕਾਬੜ ਸੇਵਾ ਕੈਂਪ ਲਾਇਆ ਗਿਆ। ਇਸ ਦੀ ਸ਼ੁਰੂਆਤ ਮੰਦਰ ਦੇ ਸੰਸਥਾਪਕ ਜੋਗਿੰਦਰ ਪਾਲ ਕਾਕਾ, ਉਨ੍ਹਾਂ ਦੀ ਪਤਨੀ ਰੇਸ਼ਮਾ ਦੇਵੀ ਇੰਦੂ ਅਤੇ ਪੁੱਤਰ ਰਿਸ਼ਵ ਗਰਗ ਨੇ ਪੂਜਾ ਅਰਚਨਾ ਕਰਕੇ ਕੀਤੀ। ਇਸ ਮੌਕੇ ਕਾਂਵੜੀਆਂ ਨੂੰ ਖਾਣ-ਪੀਣ, ਆਰਾਮ ਕਰਨ ਅਤੇ ਮੈਡੀਕਲ ਸੇਵਾਵਾਂ ਦਿੱਤੀਆਂ ਗਈਆਂ। ਮੰਦਰ ਦੇ ਚੇਅਰਮੈਨ ਪਵਨ ਬਾਂਸਲ ਨੇ ਕਿਹਾ ਕਿ ਐਮਰਜੈਂਸੀ ਹਾਲਤ ਵਿੱਚ ਕਾਂਵੜੀਆਂ ਲਈ ਮੰਦਰ ਦੀ ਟਰਾਂਸਪੋਰਟ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ।
Advertisement
Advertisement
×