ਕਾਂਗੜ ਨੇ ਜਲਾਲ ਦੀ ਚੋਣ ਮੁਹਿੰਮ ਭਖਾਈ
ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਜ਼ਿਲ੍ਹਾ ਪਰਿਸ਼ਦ ਜ਼ੋਨ ਸਿਰੀਏਵਾਲਾ ਤੋਂ ਕਾਂਗਰਸੀ ਉਮੀਦਵਾਰ ਸਰਬਜੀਤ ਸਿੰਘ ਸਰਬਾ ਜਲਾਲ ਤੇ ਪੰਚਾਇਤ ਸਮਿਤੀ ਉਮੀਦਵਾਰ ਬੂਟਾ ਸਿੰਘ ਜਲਾਲ ਦੀ ਚੋਣ ਮੁਹਿੰਮ ਭਖਾਉਂਦਿਆਂ ਪਿੰਡ ਜਲਾਲ, ਸੁਰਜੀਤਪੁਰਾ, ਹਮੀਰਗੜ੍ਹ, ਅਕਲੀਆ ਜਲਾਲ, ਭੋਡੀਪੁਰਾ, ਕੋਇਰ...
ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਜ਼ਿਲ੍ਹਾ ਪਰਿਸ਼ਦ ਜ਼ੋਨ ਸਿਰੀਏਵਾਲਾ ਤੋਂ ਕਾਂਗਰਸੀ ਉਮੀਦਵਾਰ ਸਰਬਜੀਤ ਸਿੰਘ ਸਰਬਾ ਜਲਾਲ ਤੇ ਪੰਚਾਇਤ ਸਮਿਤੀ ਉਮੀਦਵਾਰ ਬੂਟਾ ਸਿੰਘ ਜਲਾਲ ਦੀ ਚੋਣ ਮੁਹਿੰਮ ਭਖਾਉਂਦਿਆਂ ਪਿੰਡ ਜਲਾਲ, ਸੁਰਜੀਤਪੁਰਾ, ਹਮੀਰਗੜ੍ਹ, ਅਕਲੀਆ ਜਲਾਲ, ਭੋਡੀਪੁਰਾ, ਕੋਇਰ ਸਿੰਘ ਵਾਲਾ, ਹਾਕਮਵਾਲਾ, ਰਾਮੂਵਾਲਾ ਤੇ ਕੇਸਰਵਾਲਾ ਵਿੱਚ ਚੋਣ ਰੈਲੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਸਰਕਾਰ ਦੀ ਝੂਠ ਦੀ ਰਾਜਨੀਤੀ ਤੋਂ ਅੱਕ ਚੁੱਕੇ ਹਨ। ਲੋਕ ਅਕਾਲੀ ਦਲ ਨੂੰ ਪਹਿਲਾਂ ਹੀ ਨਕਾਰ ਚੁੱਕੇ ਹਨ ਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਪੱਬਾਂ ਭਾਰ ਹਨ। ਸਾਬਕਾ ਸਰਪੰਚ ਰਾਮ ਭੋਡੀਪੁਰਾ, ਪਰਮਿੰਦਰ ਸਿੰਘ ਜਲਾਲ, ਇੰਦਰਜੀਤ ਸਿੰਘ ਭੋਡੀਪੁਰਾ, ਤੇਜੀ ਜਲਾਲ ਤੇ ਲੱਕੀ ਜਲਾਲ ਨੇ ਕਿਹਾ ਕਿ ਹਲਕਾ ਰਾਮਪੁਰਾ ਫੂਲ ‘ਚੋਂ ਕਾਂਗਰਸੀ ਉਮੀਦਵਾਰ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਰਣਜੀਤ ਸ਼ਰਮਾ, ਜਗਜੀਤ ਬਰਾੜ, ਗੋਲੂ ਬਰਾੜ, ਗੋਰਾ ਕਾਂਗੜ, ਜਸਮੀਤ ਬਰਾੜ, ਲਖਵੀਰ ਲੱਖਾ ਤੇ ਸੁਖਦੇਵ ਭੋਡੀਪੁਰਾ ਹਾਜ਼ਰ ਸਨ।

