ਕਾਕਾ ਬਰਾੜ ਵੱਲੋਂ ਸਰਕਾਰੀ ਕਾਲਜ ਦੀ ਕੰਟੀਨ ਦਾ ਉਦਘਾਟਨ
ਗਿੱਦੜਬਾਹਾ: ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਸਰਕਾਰੀ ਕਾਲਜ, ਮੁਕਤਸਰ ਸਾਹਿਬ ਦਾ ਦੌਰਾ ਕੀਤਾ ਗਿਆ। ਪ੍ਰਿੰਸੀਪਲ ਡਾ. ਜਗਜੀਵਨ ਕੌਰ ਅਤੇ ਵਿਦਿਆਰਥੀਆਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਪਰੰਤ ਕਾਕਾ ਬਰਾੜ ਨੇ ਕਾਲਜ ਕੰਟੀਨ ਦਾ ਉਦਘਾਟਨ ਕੀਤਾ। ਉਨ੍ਹਾਂ ਨਵੇਂ ਸਥਾਪਿਤ ਕੀਤੇ...
Advertisement
ਗਿੱਦੜਬਾਹਾ: ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਸਰਕਾਰੀ ਕਾਲਜ, ਮੁਕਤਸਰ ਸਾਹਿਬ ਦਾ ਦੌਰਾ ਕੀਤਾ ਗਿਆ। ਪ੍ਰਿੰਸੀਪਲ ਡਾ. ਜਗਜੀਵਨ ਕੌਰ ਅਤੇ ਵਿਦਿਆਰਥੀਆਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਪਰੰਤ ਕਾਕਾ ਬਰਾੜ ਨੇ ਕਾਲਜ ਕੰਟੀਨ ਦਾ ਉਦਘਾਟਨ ਕੀਤਾ। ਉਨ੍ਹਾਂ ਨਵੇਂ ਸਥਾਪਿਤ ਕੀਤੇ ਗਏ ਸੈੱਲਫੀ ਪੁਆਇੰਟ ਦੀ ਘੁੰਡ-ਚੁਕਾਈ ਵੀ ਕੀਤੀ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਉਚੇਰੀ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਹਮੇਸ਼ਾਂ ਯਤਨਸ਼ੀਲ ਹੈ। ਪ੍ਰਿੰਸੀਪਲ ਜਗਜੀਵਨ ਕੌਰ ਵੱਲੋਂ ਸੈਸ਼ਨ 2025-26 ਨੂੰ ਸਮਰਪਿਤ ਕਾਲਜ ਦੀ ਰਿਪੋਰਟਪੇਸ਼ ਕੀਤੀ। ਅੰਤ ਵਿੱਚ ਵਿਧਾਇਕ ਜਗਦੀਪ ਸਿੰਘ ਬਰਾੜ ਦਾ ਸਨਮਾਨ ਕੀਤਾ ਗਿਆ। -ਪੱਤਰ ਪ੍ਰੇਰਕ
Advertisement
Advertisement