ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੇ ਪ੍ਰਧਾਨ ਐਡਵੋਕੇਟ ਸਤਿੰਦਰਪਾਲ ਸਿੰਘ ਸਿੱਧੂ ਵੱਲੋਂ ਆਪਣੇ ਪਿਤਾ ਮਰਹੂਮ ਡੀਐੱਸਪੀ ਚੇਤਾ ਸਿੰਘ ਸਿੱਧੂ ਦੀ ਯਾਦ ਵਿੱਚ ਬਠਿੰਡਾ ਕਬੱਡੀ ਲੀਗ ਕਰਵਾਈ ਗਈ। ਇਸ ਦੇ ਉਦਘਾਟਨੀ ਅਤੇ ਇਨਾਮ ਵੰਡ ਸਮਾਗਮ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ, ਬਾਬਾ ਕਾਕਾ ਸਿੰਘ ਮਸਤੂਆਣਾ, ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਤੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ, ਡੀਐੱਸਪੀ ਤਲਵੰਡੀ ਸਾਬੋ ਰਾਜੇਸ਼ ਸਨੇਹੀ, ਜਸਵਿੰਦਰ ਸਿੰਘ ਜ਼ੈਲਦਾਰ, ਰਣਜੀਤ ਸਿੰਘ ਮਲਕਾਣਾ, ਨਗਰ ਕੌਂਸਲ ਪ੍ਰਧਾਨ ਬੀਬੀ ਕੁਲਬੀਰ ਕੌਰ ਸਰਾਂ, ਐੱਮਸੀ ਦਵਿੰਦਰ ਸੂਬਾ, ਇੰਸਪੈਕਟਰ ਰੁਪਿੰਦਰ ਸਿੱਧੂ, ਹਰਮਹਿੰਦਰ ਸਿੰਘ, ਠਾਣਾ ਸਿੰਘ ਚੱਠਾ ਆਦਿ ਨੇ ਸ਼ਿਰਕਤ ਕੀਤੀ।
ਸਤਿੰਦਰਪਾਲ ਸਿੰਘ ਸਿੱਧੂ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਕਬੱਡੀ ਦੇ ਫਾਈਨਲ ਓਪਨ ਵਿੱਚ ਚੱਕ ਰਾਮ ਸਿੰਘ ਵਾਲਾ ਪਹਿਲੇ ਅਤੇ ਜੀਦਾ ਦੀ ਟੀਮ ਦੂਜੇ ਨੰਬਰ ’ਤੇ ਰਹੀ। ਨੀਟੂ ਬਿਹਤਰੀਨ ਧਾਵੀ ਤੇ ਪ੍ਰਦੀਪ ਬਿਹਤਰੀਨ ਜਾਫੀ ਐਲਾਨਿਆ ਗਿਆ। ਕਬੱਡੀ 42 ਕਿਲੋ ਵਿੱਚ ਖਿੱਲਣ ਨੇ ਪਹਿਲੇ ਅਤੇ ਮੋਰ ਜੰਡ (ਰਾਜਸਥਾਨ) ਨੇ ਦੂਜੇ ਸਥਾਨ ’ਤੇ ਰਿਹਾ। ਪ੍ਰਬੰਧਕਾਂ ਵੱਲੋਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ ਤੇ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ।