ਹਾਦਸੇ ’ਚ ਕਬਾੜ ਕਾਰੋਬਾਰੀ ਹਲਾਕ
ਕਬਾੜ ਦੇ ਕਾਰੋਬਾਰੀ ਮਿੱਠੂ ਰਾਮ ਅਰੋੜਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਅਰੋੜਾ ਦੇ ਭਰਾ ਦਰਸ਼ਨ ਅਰੋੜਾ ਦੀ ਇੱਕ ਤੇਜ਼ ਰਫ਼ਤਾਰ ਕਾਰ ਵੱਲੋਂ ਟੱਕਰ ਮਾਰ ਦੇਣ ਕਾਰਨ ਮੌਤ ਹੋ ਗਈ ਹੈ। ਦਰਸ਼ਨ ਅਰੋੜਾ ਨਹਿਰੂ ਕਾਲਜ ਰੋਡ ’ਤੇ ਆਪਣੇ...
ਕਬਾੜ ਦੇ ਕਾਰੋਬਾਰੀ ਮਿੱਠੂ ਰਾਮ ਅਰੋੜਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਅਰੋੜਾ ਦੇ ਭਰਾ ਦਰਸ਼ਨ ਅਰੋੜਾ ਦੀ ਇੱਕ ਤੇਜ਼ ਰਫ਼ਤਾਰ ਕਾਰ ਵੱਲੋਂ ਟੱਕਰ ਮਾਰ ਦੇਣ ਕਾਰਨ ਮੌਤ ਹੋ ਗਈ ਹੈ। ਦਰਸ਼ਨ ਅਰੋੜਾ ਨਹਿਰੂ ਕਾਲਜ ਰੋਡ ’ਤੇ ਆਪਣੇ ਕਾਰੋਬਾਰ ਚਲਾਉਂਦੇ ਸਨ। ਜਾਣਕਾਰੀ ਅਨੁਸਾਰ ਸ਼ਨਿਚਰਵਾਰ ਦੇਰ ਰਾਤ ਜਦੋਂ ਦੁਕਾਨ ਤੋਂ ਵਿਹਲੇ ਹੋ ਕੇ ਉਹ ਘਰ ਜਾਣ ਲਈ ਕਾਰ ਵਿੱਚ ਬੈਠਣ ਲੱਗੇ ਤਾਂ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਵਾਲੇ ਪਾਸਿਓਂ ਮਾਨਸਾ-ਕੈਂਚੀਆਂ ਨੂੰ ਜਾ ਰਹੀ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਕਾਰ ਦੀ ਤੇਜ਼ ਰਫ਼ਤਾਰ ਕਾਰਨ ਦਰਸ਼ਨ ਅਰੋੜਾ ਨੂੰ ਉਹ ਦੂਰ ਤੱਕ ਘੜੀਸ ਕੇ ਲੈ ਗਈ, ਜਿਸ ਦੌਰਾਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਘਟਨਾ ਕਾਰਨ ਸ਼ਹਿਰ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਦਰਸ਼ਨ ਅਰੋੜਾ ਦਾ ਅੱਜ ਬਾਅਦ ਦੁਪਹਿਰ ਸੇਜਲ ਅੱਖਾਂ ਨਾਲ ਰਾਮਬਾਗ਼ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਥਾਣਾ ਸਿਟੀ- 2 ਮਾਨਸਾ ਦੇ ਮੁਖੀ ਗੁਰਤੇਜ ਸਿੰਘ ਅਤੇ ਡੀ ਐੱਸ ਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਕਾਰ ਨੰਬਰ ਦੇ ਆਧਾਰ ’ਤੇ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਕਾਰ ਚਾਲਕ ਨੂੰ ਫੜ ਲਿਆ ਜਾਵੇਗਾ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

