ਜਸਵਿੰਦਰ ਸ਼ਿੰਦਾ ਵੱਲੋਂ ਸੜਕਾਂ ਦਾ ਨੀਂਹ ਪੱਥਰ
ਹਲਕਾ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਸ਼ਿੰਦਾ ਵੱਲੋਂ ਹਲਕਾ ਦਿਹਾਤੀ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਗਿਆ। ਹਲਕੇ ਦੇ ਸੰਗਤ ਮੰਡੀ, ਜੱਸੀ ਬਾਗਵਾਲੀ, ਚੱਕ ਰੁਲਦੂ ਸਿੰਘ ਵਾਲਾ, ਪਥਰਾਲਾ ਅਤੇ ਕੋਟਲੀ ਸਾਬੋ...
Advertisement
ਹਲਕਾ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਸ਼ਿੰਦਾ ਵੱਲੋਂ ਹਲਕਾ ਦਿਹਾਤੀ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਗਿਆ। ਹਲਕੇ ਦੇ ਸੰਗਤ ਮੰਡੀ, ਜੱਸੀ ਬਾਗਵਾਲੀ, ਚੱਕ ਰੁਲਦੂ ਸਿੰਘ ਵਾਲਾ, ਪਥਰਾਲਾ ਅਤੇ ਕੋਟਲੀ ਸਾਬੋ ਵਿੱਚ ਸੜਕਾਂ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਲਾਕ ਸੰਗਤ ਦੀਆਂ ਤਕਰੀਬਨ 84.90 ਕਿੱਲੋਮੀਟਰ ਸੜਕਾਂ ਦੀ ਮੁਰੰਮਤ ਲਈ 17.99 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਲਕੇ ਦੀਆਂ ਬਾਕੀ ਸੜਕਾਂ ਦੇ ਕੰਮ ਵੀ ਜਲਦ ਸ਼ੁਰੂ ਹੋਣਗੇ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸੰਗਤ ਲਖਬੀਰ ਸਿੰਘ ਮਾਨ, ਮੀਡੀਆ ਕੋਆਰਡੀਨੇਟਰ ਹਲਕਾ ਬਠਿੰਡਾ ਦਿਹਾਤੀ ਯਾਦਵਿੰਦਰ ਰੋਮਾਣਾ ਤੇ ਬਲਾਕ ਪ੍ਰਧਾਨ ਹਰਦੇਵ ਫੁੱਲੋ ਮਿੱਠੀ ਆਦਿ ਹਾਜ਼ਰ ਸਨ।
Advertisement
Advertisement
×