ਜੱਸ ਬੱਜੋਆਣਾ ਵੱਲੋਂ ਨੌਜਵਾਨਾਂ ਨਾਲ ਮੀਟਿੰਗ
ਹਲਕਾ ਰਾਮਪੁਰਾ ਫੂਲ ਦੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਜਸਵਿੰਦਰ ਸਿੰਘ ਜੱਸ ਬੱਜੋਆਣਾ ਨੇ ਇਥੇ ਨੌਜਵਾਨਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਰਾਜਨੀਤਿਕ ਮੁੱਦਿਆਂ ਅਤੇ ਨੌਜਵਾਨ ਵਰਗ ਦੀਆਂ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਨੌਜਵਾਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਇਸ...
Advertisement
ਹਲਕਾ ਰਾਮਪੁਰਾ ਫੂਲ ਦੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਜਸਵਿੰਦਰ ਸਿੰਘ ਜੱਸ ਬੱਜੋਆਣਾ ਨੇ ਇਥੇ ਨੌਜਵਾਨਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਰਾਜਨੀਤਿਕ ਮੁੱਦਿਆਂ ਅਤੇ ਨੌਜਵਾਨ ਵਰਗ ਦੀਆਂ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਨੌਜਵਾਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਇਸ ਵਾਰ ਹਲਕਾ ਰਾਮਪੁਰਾ ਫੂਲ ਤੋਂ ਚੰਗੇ ਅਕਸ ਵਾਲੇ ਨੌਜਵਾਨ ਆਗੂ ਨੂੰ ਟਿਕਟ ਦੇਣੀ ਚਾਹੀਦੀ ਹੈ। ਐਡਵੋਕੇਟ ਜੱਸ ਬੱਜੋਆਣਾ ਨੇ ਨੌਜਵਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਦਾ ਹੱਲ ਕਰਵਾਇਆ। ਨੌਜਵਾਨਾਂ ਨੇ ਆਗਾਮੀ ਵਿਧਾਨ ਸਭਾ ਚੋਣਾਂ 'ਚ ਜੱਸ ਬੱਜੋਆਣਾ ਨਾਲ ਚੱਲਣ ਦਾ ਫ਼ੈਸਲਾ ਲਿਆ। ਇਸ ਮੌਕੇ ਜੱਗਾ ਭਗਤਾ, ਅੰਗਰੇਜ਼ ਕੋਠਾ ਗੁਰੂ, ਤਾਰੀ ਮਲੂਕਾ, ਕਾਲਾ ਗੁੰਮਟੀ, ਪ੍ਰੇਮ ਸਿਰੀਏਵਾਲਾ, ਅਮਨਦੀਪ ਭਗਤਾ, ਬੱਬੂ ਗੁਰੂਸਰ, ਧਰਮੀ ਜਲਾਲ, ਕੁੱਕੂ ਜਲਾਲ, ਬਲਜਿੰਦਰ ਸਿੰਘ ਤੇ ਕੌਰੀ ਬੁਰਜ ਲੱਧਾ ਹਾਜ਼ਰ ਸਨ।
Advertisement
Advertisement
×