ਜੈਸਮੀਨ ਅਤੇ ਹਰਸ਼ੂਲ ਜੈਨ ਬੈਸਟ ਵਾਲੰਟੀਅਰ ਚੁਣੇ
ਸਬਕਾ ਵਿਧਾਇਕ ਮਰਹੂਮ ਰਘਬੀਰ ਸਿੰਘ ਪ੍ਰਧਾਨ ਅਤੇ ਚੇਅਰਮੈਨ ਲੋਕਲ ਐਡਵਾਈਜ਼ਰੀ ਕਮੇਟੀ ਦੀ ਯਾਦ ਵਿੱਚ ਐੱਮ ਐੱਮ ਡੀ ਡੀ ਏ ਵੀ ਕਾਲਜ ਵਿੱਚ ਅੰਜਲੀ ਅਤੇ ਜਸਵਿੰਦਰ ਬਾਘਲਾ ਦੀ ਅਗਵਾਈ ਹੇਠ ਸੱਤ ਰੋਜ਼ਾ ਐੱਨ ਐੱਸ ਐੱਸ ਕੈਂਪ ਲਾਇਆ ਗਿਆ। ਇਸ ਦੌਰਾਨ ਜੈਸਮੀਨ...
Advertisement
ਸਬਕਾ ਵਿਧਾਇਕ ਮਰਹੂਮ ਰਘਬੀਰ ਸਿੰਘ ਪ੍ਰਧਾਨ ਅਤੇ ਚੇਅਰਮੈਨ ਲੋਕਲ ਐਡਵਾਈਜ਼ਰੀ ਕਮੇਟੀ ਦੀ ਯਾਦ ਵਿੱਚ ਐੱਮ ਐੱਮ ਡੀ ਡੀ ਏ ਵੀ ਕਾਲਜ ਵਿੱਚ ਅੰਜਲੀ ਅਤੇ ਜਸਵਿੰਦਰ ਬਾਘਲਾ ਦੀ ਅਗਵਾਈ ਹੇਠ ਸੱਤ ਰੋਜ਼ਾ ਐੱਨ ਐੱਸ ਐੱਸ ਕੈਂਪ ਲਾਇਆ ਗਿਆ। ਇਸ ਦੌਰਾਨ ਜੈਸਮੀਨ ਅਤੇ ਹਰਸ਼ੂਲ ਜੈਨ ਬੈਸਟ ਵਾਲੰਟੀਅਰ ਚੁਣੇ ਗਏ। ਇਸ ਕੈਂਪ ਵਿੱਚ ਕਰੀਬ 90 ਵਾਲੰਟੀਅਰਾਂ ਨੇ ਹਿੱਸਾ ਲਿਆ। ਇਸ ਮੌਕੇ ਵਾਲੰਟੀਅਰਜ਼ ਲਈ ਟੂਰ ਦਾ ਪ੍ਰਬੰਧ ਕੀਤਾ ਗਿਆ। ਇਨਾਮ ਵੰਡ ਸਮਾਰੋਹ ਦੀ ਰਸਮ ਡਾਕਟਰ ਸ਼ਸ਼ੀ ਕਾਲੜਾ ਨੇ ਨਿਭਾਈ। ਇਸ ਮੌਕੇ ਕਾਲਜ ਪ੍ਰਿੰਸੀਪਲ ਪ੍ਰੋਫੈਸਰ ਰਾਜੇਸ਼ ਮਹਾਜਨ, ਦਿਨੇਸ਼ ਗਰਗ, ਮਨਿੰਦਰਜੀਤ ਕੌਰ ਰੰਧਾਵਾ, ਵੰਦਨਾ ਆਰ ਗਰਗ ਅਤੇ ਰਿੰਕੂ ਆਦੀਵਾਲ ਹਾਜ਼ਰ ਸਨ।
Advertisement
Advertisement
×

