ਜਾਖੜ ਟਰੱਸਟ ਨੇ 50 ਵਿਦਿਆਰਥਣਾਂ ਨੂੰ ਲੈਪਟਾਪ ਵੰਡੇ
ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ ਵਿੱਚ ਮੈਰਿਟ ਪ੍ਰਾਪਤ ਕਰਨ ਵਾਲੀਆਂ ਸਰਕਾਰੀ ਸਕੂਲਾਂ ਦੀਆਂ 50 ਵਿਦਿਆਰਥਣਾਂ ਨੂੰ ‘ਜਾਖੜ ਟਰੱਸਟ’ ਵੱਲੋਂ ਆਰਸੇਸ਼ੀਅਮ ਐੱਲਐੱਲਸੀ ਦੇ ਸਹਿਯੋਗ ਨਾਲ ਨਵੀਨੀਕਰਨ ਕੀਤੇ ਲੈਪਟਾਪ ਭੇਟ ਕੀਤੇ ਗਏ। ਇਸ ਸਬੰਧੀ ਪ੍ਰੋਗਰਾਮ ਵਿੱਚ ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਇਨ੍ਹਾਂ ਵਿਦਿਆਰਥਣਾਂ ਦੇ ਸਮਰਪਣ ਅਤੇ ਦ੍ਰਿੜ੍ਹਤਾ ਨੂੰ ਦੇਖਦਿਆਂ, ਉਨ੍ਹਾਂ ਨੂੰ ਯਕੀਨ ਹੈ ਕਿ ਉਹ ਇਨ੍ਹਾਂ ਲੈਪਟਾਪਾਂ ਦੀ ਪੂਰੀ ਵਰਤੋਂ ਕਰਨਗੀਆਂ। ਸ੍ਰੀ ਜਾਖੜ ਨੇ ਦੱਸਿਆ ਕਿ ਟਰੱਸਟ ਨੇ 17 ਅਗਸਤ ਸਥਾਨਕ ਨਹਿਰੂ ਪਾਰਕ ਵਿੱਚ ਔਰਤਾਂ ਲਈ ਪ੍ਰੋਗਰਾਮ ਕਰੇਗਾ। ਉਨ੍ਹਾਂ ਕਿਹਾ ਕਿ ਅਬੋਹਰ ਨੂੰ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਵਿੱਚ ਮਸ਼ਹੂਰ ਕਰਨ ਦੀ ਕੋਸ਼ਿਸ਼ ਵਾਲੇ ਹਰ ਵਿਦਿਆਰਥੀ ਦੀ ਮਦਦ ਕੀਤੀ ਜਾਵੇਗੀ।
ਇਸ ਮੌਕੇ ਟਰੱਸਟ ਦੇ ਮੁੱਖ ਟਰੱਸਟੀ ਗੁਰਬਚਨ ਸਿੰਘ ਸਰਾਂ, ਮੇਅਰ ਵਿਮਲ ਥਠਾਈ, ਸ਼ਾਮ ਲਾਲ ਅਰੋੜਾ, ਕੌਂਸਲਰ ਪੁਨੀਤ ਅਰੋੜਾ ਸੋਨੂੰ, ਕੌਂਸਲਰ ਮੰਗਤ ਰਾਏ ਬਠਲਾ, ਵਿਜੇ ਕਟਾਰੀਆ, ਸੇਵਾਮੁਕਤ ਕਰਨਲ ਐੱਸਪੀਆਰ ਗਾਬਾ, ਅਨਿਲ ਸੇਠੀ, ਨਿਰਮਲਜੀਤ ਸਿੰਘ ਰਿਚੀ, ਅਨਿਲ ਨਾਗੋਰੀ, ਧਰਮਵੀਰ ਮਲਕਟ, ਸੁਖਜਿੰਦਰ ਸਿੰਘ ਰਾਜਨ, ਰਾਜੂ ਚੌਹਾਨ, ਡਾ. ਮੁਕੇਸ਼, ਰਮੇਸ਼ ਗਾਂਧੀ, ਕਮਲ ਖੁਰਾਣਾ, ਤੇਜਾ ਸਿੰਘ, ਅਨਿਲ ਸੇਵਾ, ਗੁਰਵਿੰਦਰ ਸਿੰਘ, ਰਾਜਾ ਰਾਮ, ਉਮੇਸ਼ ਫੁਟੇਲਾ, ਵਿਨੈ ਕੁਮਾਰ ਆਦਿ ਹਾਜ਼ਰ ਸਨ|