DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਵਹਿੱਤਕਾਰੀ ਸਕੂਲ ਭੀਖੀ ’ਚ ਅੰਤਰ-ਰਾਜੀ ਟੂਰਨਾਮੈਂਟ

ਚੇਤਨ ਸਿੰਘ ਸਕੂਲ ਮਾਨਸਾ ਦੇ ਖਿਡਾਰੀਆਂ ਨੇ 38 ਸੋਨ ਅਤੇ 9 ਚਾਂਦੀ ਦੇ ਤਗ਼ਮੇ ਜਿੱਤੇ
  • fb
  • twitter
  • whatsapp
  • whatsapp
featured-img featured-img
ਮਾਨਸਾ ਵਿੱਚ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨਾਲ ਸਕੂਲ ਪ੍ਰਬੰਧਕ।
Advertisement

ਸਰਵਹਿੱਤਕਾਰੀ ਵਿਦਿਆ ਮੰਦਰ ਭੀਖੀ ਵਿੱਚ ਅੰਤਰ-ਰਾਜੀ ਟੂਰਨਾਮੈਂਟ ਦੌਰਾਨ ਜੂਡੋ, ਕੁਰਾਸ਼ ਅਤੇ ਕੁਸ਼ਤੀ ਦੇ ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਚੇਤਨ ਸਿੰਘ ਸਰਵ ਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਦੇ ਖਿਡਾਰੀਆਂ ਇਨ੍ਹਾਂ ਮੁਕਾਬਲਿਆਂ ’ਚ ਵੱਖ-ਵੱਖ ਵਰਗਾਂ ’ਚ ਪੁਜ਼ੀਸ਼ਨਾਂ ਹਾਸਲ ਕੀਤੀਆਂ।

ਪ੍ਰਿੰਸੀਪਲ ਜਗਦੀਪ ਕੁਮਾਰ ਪਟਿਆਲ ਨੇ ਦੱਸਿਆ ਕਿ ਜੂਡੋ ਅਤੇ ਕੁਰਾਸ਼ ਵਿੱਚ ਕੁੱਲ 38 ਗੋਲਡ ਮੈਡਲ ਅਤੇ 9 ਸਿਲਵਰ ਮੈਡਲ ਹਾਸਲ ਕਰਕੇ ਸੰਸਥਾ ਦਾ ਨਾਮ ਚਮਕਾਇਆ ਹੈ। ਉਨ੍ਹਾਂ ਦੱਸਿਆ ਕਿ ਕੁਸ਼ਤੀ ਵਿੱਚ ਅੰਡਰ-17 ਵਿੱਚ ਹਰਪ੍ਰੀਤ ਸਿੰਘ ਨੇ ਵੀ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਹਾਸਲ ਕੀਤਾ। ਇਸੇ ਤਰ੍ਹਾਂ ਜੂਡੋ ’ਚ ਅੰਡਰ-14 (ਕੁ) ਪਰਨੀਤ ਕੌਰ (23 ਕਿਲੋ), ਹਰਪ੍ਰੀਤ ਕੌਰ (40ਕਿਲੋ) ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਕਰਨਵੀਰ ਕੌਰ (+44 ਕਿਲੋ) ਨੇ ਦੂਜਾ, ਅੰਡਰ-17 (ਕੁ) ਨੈਨਸੀ (48), ਅਰਸ਼ਨੂਰ ਕੌਰ (52) ਅਤੇ ਖੁਸ਼ਮੀਤ ਕੌਰ (63) ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-19 (ਕੁ) ਵਿੱਚ ਸੁਖਨਪ੍ਰੀਤ ਕੌਰ (36), ਯਸ਼ਮੀਨ (40), ਜਸਮੀਤ ਕੌਰ (48) ਤਰਨਜੋਤ ਕੌਰ (52) ਅਤੇ ਰੌਣਕ (57) ਨੇ ਪਹਿਲਾ ਸਥਾਨ ਹਾਸਲ ਕੀਤਾ।

Advertisement

ਮੁੰਡਿਆਂ ਦੇ ਮੁਕਾਬਲਿਆਂ ਵਿੱਚ ਵੱਖ-ਵੱਖ ਵਰਗਾਂ ’ਚ ਭਾਰ ਦੇ ਅਨੁਸਾਰ ਹੋਏ ਮੁਕਾਬਲਿਆਂ ਵਿੱਚ ਦਕਸ਼ ਨੇ ਪਹਿਲਾ, ਰਣਜੋਤ ਸਿੰਘ ਨੇ ਦੂਜਾ, ਹਰਪ੍ਰੀਤ ਸਿੰਘ ਨੇ ਦੂਜਾ,ਪੰਕਜ ਨੇ ਪਹਿਲਾ,ਲਵਲੀ ਸਿੰਘ ਨੇ ਦੁਜਾ, ਅਨਮੋਲ ਸਿੰਘ,ਜਸਕਮਲਪ੍ਰੀਤ ਸਿੰਘ, ਕੋਮਲਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ।

ਕੁਰਾਸ਼ ਵਿੱਚ ਲੜਕੀਆਂ ਦੇ ਮੁਕਾਬਲਿਆਂ ਦੌਰਾਨ ਵੱਖ-ਵੱਖ ਵਰਗਾਂ ’ਚ ਭਾਰ ਦੇ ਅਨੁਸਾਰ ਮੁਕਾਬਲਿਆਂ ਵਿੱਚ ਮਨਵੀਰ ਕੌਰ,ਖੁਸ਼ਦੀਪ ਕੌਰ,ਚਾਰਵੀ,ਮਾਨਵੀ,ਲੀਜ਼ਾ ਸ਼ਰਮਾਂ,ਅਰਸ਼ਦੀਪ ਸ਼ਰਮਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਲੜਕਿਆਂ ਦੇ ਮੁਕਾਬਲਿਆਂ ਵਿੱਚ ਤਨਵੀਰ ਸਿੰਘ ਨੇ ਪਹਿਲਾ, ਜੇਮਸਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਖੁਸ਼ਪ੍ਰੀਤ ਸਿੰਘਨੇ ਦੂਜਾ, ਕੇਸ਼ਵ, ਸਹਿਜਪ੍ਰੀਤ ਸਿੰਘ, ਹਰਮਨ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸੁਖਮਨਪ੍ਰੀਤ ਸਿੰਘ ਨੇ ਦੂਜਾ, ਨਵਜੋਤ ਸਿੰਘ, ਸਤਨਾਮਦੇਵ ਸਿੰਘ, ਅਰਸ਼ਦੀਪ ਸਿੰਘ ਨੇ ਪਹਿਲਾ ਅਤੇ ਦੀਪਾਂਸ਼ ਤੇ ਅਰਸ਼ਦੀਪ ਸਿੰਘ ਧਾਲੀਵਾਲ ਨੇ ਦੂਜਾ ਸਥਾਨ ਹਾਸਲ ਕੀਤਾ।

Advertisement
×