ਅੰਤਰ ਸਕੂਲ ਬਹੁ-ਭਾਸ਼ਾਈ ਮੇਲਾ ‘ਲਿਟਰੇਟੀ 2023’ ਕਰਵਾਇਆ
ਪੱਤਰ ਪ੍ਰੇਰਕ ਭੁੱਚੋ ਮੰਡੀ, 10 ਅਕਤੂਬਰ ਸਿਲਵਰ ਓਕਸ ਸਕੂਲ ਰਾਮਪੁਰਾ ਰੋਡ ਲਹਿਰਾ ਬੇਗਾ (ਬਠਿੰਡਾ) ਵਿੱਚ ਬੱਚਿਆਂ ਵਿੱਚ ਸਾਹਿਤਕ ਰੁਚੀ ਪੈਦਾ ਕਰਨ ਲਈ ਦੂਜਾ ਅੰਤਰ ਸਕੂਲ ਬਹੁ-ਭਾਸ਼ਾਈ ਮੇਲਾ ‘ਲਿਟਰੇਟੀ 2023’ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਿਲਵਰ ਓਕਸ ਸਕੂਲਾਂ ਦੀਆਂ ਸਾਰੀਆਂ ਸ਼ਾਖਾਵਾਂ...
ਪੱਤਰ ਪ੍ਰੇਰਕ
ਭੁੱਚੋ ਮੰਡੀ, 10 ਅਕਤੂਬਰ
ਸਿਲਵਰ ਓਕਸ ਸਕੂਲ ਰਾਮਪੁਰਾ ਰੋਡ ਲਹਿਰਾ ਬੇਗਾ (ਬਠਿੰਡਾ) ਵਿੱਚ ਬੱਚਿਆਂ ਵਿੱਚ ਸਾਹਿਤਕ ਰੁਚੀ ਪੈਦਾ ਕਰਨ ਲਈ ਦੂਜਾ ਅੰਤਰ ਸਕੂਲ ਬਹੁ-ਭਾਸ਼ਾਈ ਮੇਲਾ ‘ਲਿਟਰੇਟੀ 2023’ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਿਲਵਰ ਓਕਸ ਸਕੂਲਾਂ ਦੀਆਂ ਸਾਰੀਆਂ ਸ਼ਾਖਾਵਾਂ ਦੇ ਸੌ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਪ੍ਰਬੰਧਕਾਂ ਨੇ ਸਿਲਵਰ ਓਕਸ ਗਰੁੱਪ ਆਫ਼ ਸਕੂਲਜ਼ ਦੀ ਨਿਰਦੇਸ਼ਕ ਸ੍ਰੀਮਤੀ ਬਰਨਿੰਦਰ ਪਾਲ ਸੇਖੋਂ ਅਤੇ ਮੁੱਖ ਮਹਿਮਾਨ ਸ੍ਰੀਮਤੀ ਰਿੰਕੂ ਪਾਸਵਾਨ, ਮਮਤਾ ਅਰੋੜਾ, ਗਗਨ ਖਵਾਨੀ ਅਤੇ ਡਾਕਟਰ ਦਰਸ਼ਨ ਬਰਾੜ ਦਾ ਨਿੱਘਾ ਸਵਾਗਤ ਕੀਤਾ। ਪ੍ਰੋਗਰਾਮ ਵੁਆਈਸ-ਅਪ-ਰੇਡੀਓ ਜੌਕੀ ਅਤੇ ਨ੍ਰਿਤਿਆ ਲੀਲਾ-ਡਾਂਸ ਡਰਾਮਾ’ (ਡਰਾਮੈਟਿਕ ਡਾਂਸਦੇ ਮੁਕਾਬਲਿਆਂ ਵਿੱਚ ਬੱਚਿਆਂ ਨੇ ਆਪਣਾ ਹੁਨਰ ਪੇਸ਼ ਕਰਦਿਆਂ ਤਿਉਹਾਰ, ਜੀਵਨ ਸ਼ੈਲੀ, ਸਿਹਤ, ਸਫ਼ਾਈ, ਮਹਿਲਾ ਸਸ਼ਕਤੀਕਰਨ, ਸਵੱਛ ਭਾਰਤ, ਗ੍ਰੀਨ ਇੰਡੀਆ, ਵਾਸੁਦੈਵ ਕੁਟੁੰਬਕਮ, ਬਜ਼ੁਰਗਾਂ ਦਾ ਆਦਰ ਅਤੇ ਦੇਖਭਾਲ ਆਦਿ ਵਿਸ਼ਿਆਂ ’ਤੇ ਚੰਗੀ ਪੇਸ਼ਕਾਰੀ ਕੀਤੀ। ਸ੍ਰੀਮਤੀ ਬਰਨਿੰਦਰ ਪਾਲ ਸੇਖੋਂ ਅਤੇ ਛਾਇਆ ਵਨਿੋਚਾ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ।

