DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਨੈਲੋ ਵੱਲੋਂ ਘੱਟ ਗਿਣਤੀ ਸੈੱਲ ਦੀ ਜ਼ਿਲ੍ਹਾ ਕਾਰਜਕਾਰਨੀ ਦਾ ਐਲਾਨ

ਬਸੰਤ ਸਿੰਘ ਸੀਨੀਅਰ ਮੀਤ ਪ੍ਰਧਾਨ ਨਿਯੁਕਤ
  • fb
  • twitter
  • whatsapp
  • whatsapp
Advertisement

ਨਿੱਜੀ ਪੱਤਰ ਪ੍ਰੇਰਕ

ਸਿਰਸਾ, 12 ਜੁਲਾਈ

Advertisement

ਇਨੈਲੋ ਵੱਲੋਂ ਘੱਟ ਗਿਣਤੀ ਸੈੱਲ ਦੀ ਜ਼ਿਲ੍ਹਾ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ ਹੈ। ਇਸ ਕਾਰਜਕਾਰਨੀ ’ਚ ਬਸੰਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਐਲਾਨਿਆ ਗਿਆ ਹੈ ਜਦਕਿ ਸਾਬਕਾ ਸਰਪੰਚ ਰਾਜ ਸਿੰਘ, ਸਾਬਕਾ ਸਰਪੰਚ ਹਰਮੰਦਰ ਸਿੰਘ, ਗੁਰਜੰਟ ਸਿੰਘ, ਹਰਜਿੰਦਰ ਸਿੰਘ, ਗੁਰਮੀਤ ਸਿੰਘ, ਕਰਮਜੀਤ ਸਿੰਘ, ਸੁਖਰਾਜ ਰੰਧਾਵਾ, ਗੁਰਪ੍ਰੀਤ ਵਿਰਕ, ਬੂਟਾ ਸਿੰਘ, ਮਾਘੀ ਸਿੰਘ ਚਾਹਲ ਅਤੇ ਮੁਖਤਿਆਰ ਸਿੰਘ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਇਨੈਲੋ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਜੱਸਾ ਨੇ ਦੱਸਿਆ ਕਿ ਹਰਭਜਨ ਸਿੰਘ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਜਦੋਂਕਿ ਗੁਰਮੇਜ ਸਿੰਘ, ਗੁਰਬਖਸ਼ ਸਿੰਘ, ਸੁਰਿੰਦਰ ਸਿੰਘ, ਰਣਵੀਰ ਸਿੰਘ, ਮੇਲਾ ਸਿੰਘ, ਸਵਰਨਜੀਤ ਸਿੰਘ, ਵੀਰ ਦਵਿੰਦਰ ਸਿੰਘ, ਲਖਵੀਰ ਸਿੰਘ ਨੰਬਰਦਾਰ, ਗੁਰਤੇਜ ਸਿੰਘ ਮੋਹਲਾ, ਮੱਖਣ ਸਿੰਘ, ਰਣਜੀਤ ਸਿੰਘ ਅਤੇ ਬਲਦੇਵ ਸਿੰਘ ਚੀਮਾ ਨੂੰ ਸਕੱਤਰ ਬਣਾਇਆ ਗਿਆ ਹੈ। ਸੁਖਮੰਦਰ ਸਿੰਘ ਸਾਬਕਾ ਸਰਪੰਚ ਨੂੰ ਸੰਗਠਨ ਸਕੱਤਰ, ਜਗਸੀਰ ਸਿੰਘ ਸਮਾਗ ਨੂੰ ਖਜ਼ਾਨਚੀ ਅਤੇ ਕਵਲਜੀਤ ਸਿੰਘ ਨੂੰ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਿਰਸਾ ਬਰਾਂਚ ਲਈ ਬੂਟਾ ਸਿੰਘ ਨੂੰ ਪ੍ਰਧਾਨ, ਦਵਿੰਦਰ ਸਿੰਘ ਨੂੰ ਏਲਨਾਬਾਦ, ਟਹਿਲ ਸਿੰਘ ਨੂੰ ਰਾਣੀਆ, ਪਰਮਿੰਦਰ ਸਿੰਘ ਨੂੰ ਡੱਬਵਾਲੀ ਅਤੇ ਗੁਰਜਟ ਸਿੰਘ ਨੂੰ ਕਾਲਾਂਵਾਲੀ ਬਰਾਂਚ ਸੈੱਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

Advertisement
×