ਪੇਂਡੂ ਲਿੰਕ ਸੜਕਾਂ ਦੇ ਨਵੀਨੀਕਰਨ ਦਾ ਉਦਘਾਟਨ
ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਹਲਕੇ ਦੀਆਂ ਦਰਜਨ ਦੇ ਕਰੀਬ ਪੇਂਡੂ ਲਿੰਕ ਸੜਕਾਂ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ। ਦੱਸਣਯੋਗ ਹੈ ਕਿ ਇਨ੍ਹਾਂ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਲਗਪਗ 10 ਸਾਲਾਂ ਦੇ ਵਕਫੇ ਬਾਅਦ ਹੋਇਆ ਹੈ। ਪਿੰਡ ਲਲਿਹਾਂਦੀ ਵਿੱਚ...
ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਹਲਕੇ ਦੀਆਂ ਦਰਜਨ ਦੇ ਕਰੀਬ ਪੇਂਡੂ ਲਿੰਕ ਸੜਕਾਂ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ। ਦੱਸਣਯੋਗ ਹੈ ਕਿ ਇਨ੍ਹਾਂ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਲਗਪਗ 10 ਸਾਲਾਂ ਦੇ ਵਕਫੇ ਬਾਅਦ ਹੋਇਆ ਹੈ। ਪਿੰਡ ਲਲਿਹਾਂਦੀ ਵਿੱਚ ਪਿੰਡ ਸੈਦੈਸਾਹ ਵਾਲੀ ਲਿੰਕ ਸੜਕ ਦੇ ਉਦਘਾਟਨ ਤੋਂ ਬਾਅਦ ਵਿਧਾਇਕ ਢੋਸ ਨੇ ਦੱਸਿਆ ਕਿ ਹਲਕੇ ਦੀਆਂ 90ਪ੍ਰਤੀਸਤ ਪੇਂਡੂ ਲਿੰਕ ਸੜਕਾਂ ਦੇ ਨਵੀਨੀਕਰਨ ਦਾ ਕੰਮ ਮੁਕੰਮਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੀਆਂ ਸੜਕਾਂ ਅਗਲੇ ਬਜਟ ਸੈਸ਼ਨ ਤੋਂ ਬਾਅਦ ਮੁਕੰਮਲ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹਲਕੇ ਦੀਆਂ ਇਨ੍ਹਾਂ ਸੜਕਾਂ ਦੇ ਸੁਧਾਰ ਲਈ ਪਿਛਲੇ ਵਿਧਾਇਕਾਂ ਨੇ ਕੋਈ ਤਵੱਜੋ ਨਹੀਂ ਦਿੱਤੀ ਜਿਸ ਸਦਕਾ ਇਨ੍ਹਾਂ ਦੀ ਹਾਲਤ ਬਦ ਤੋਂ ਵੀ ਬਦਤਰ ਬਣ ਗਈ ਸੀ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਵੀਰ ਸਿੰਘ ਮੰਦਰ, ਨਗਰ ਪੰਚਾਇਤ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ, ਗੁਰਜੀਤ ਸਿੰਘ ਖੰਭੇ, ਅਜੈਬ ਸਿੰਘ ਲਲਿਹਾਦੀ, ਭੁਪੇਸ਼ ਗਰਗ ਬਲਾਕ ਪ੍ਰਧਾਨ, ਨਵਪ੍ਰੀਤ ਸਿੰਘ ਮੰਦਰ, ਹਰਜੀਤ ਸਿੰਘ ਥਿੰਦ, ਗੁਰਚਰਨ ਸਿੰਘ ਪ੍ਰਦੇਸੀ, ਜਸਵੰਤ ਸਿੰਘ ਜੱਸ ਤਿੰਨੋਂ ਕੌਂਸਲਰ ਤੇ ਹੋਰ ਹਾਜ਼ਰ ਸਨ।

