DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਲੋਟ ਹਸਪਤਾਲ ’ਚ ਡਾਇਲੇਸਿਸ ਵਿੰਗ ਦਾ ਉਦਘਾਟਨ

ਲਖਵਿੰਦਰ ਸਿੰਘ ਮਲੋਟ, 18 ਫਰਵਰੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਕਰੀਬ ਡੇਢ ਕਰੋੜ ਦੀ ਲਾਗਤ ਨਾਲ ਮਲੋਟ ਦੇ ਸਰਕਾਰੀ ਹਸਪਤਾਲ ਦੇ ਪੰਜ ਵਿੰਗ ਡਾਇਲੇਸਿਸ ਵਿੰਗ, ਬਲੱਡ ਬੈਂਕ ’ਚ ਡੋਨਰ ਕੋਚ, ਮਰੀਜ਼ਾਂ ਦੇ ਪੀਣ ਲਈ ਆਰਓ ਦਾ ਪਾਣੀ, ਨਵਾਂ...
  • fb
  • twitter
  • whatsapp
  • whatsapp
featured-img featured-img
ਡਾਇਲੇਸਿਸ ਵਿੰਗ ­ਦਾ ਉਦਘਾਟਨ ਕਰਦੇ ਹੋਈ ਮੰਤਰੀ ਬਲਜੀਤ ਕੌਰ।
Advertisement

ਲਖਵਿੰਦਰ ਸਿੰਘ

ਮਲੋਟ, 18 ਫਰਵਰੀ

Advertisement

ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਕਰੀਬ ਡੇਢ ਕਰੋੜ ਦੀ ਲਾਗਤ ਨਾਲ ਮਲੋਟ ਦੇ ਸਰਕਾਰੀ ਹਸਪਤਾਲ ਦੇ ਪੰਜ ਵਿੰਗ ਡਾਇਲੇਸਿਸ ਵਿੰਗ, ਬਲੱਡ ਬੈਂਕ ’ਚ ਡੋਨਰ ਕੋਚ, ਮਰੀਜ਼ਾਂ ਦੇ ਪੀਣ ਲਈ ਆਰਓ ਦਾ ਪਾਣੀ, ਨਵਾਂ ਅਪ੍ਰੇਸ਼ਨ ਥੀਏਟਰ ਅਤੇ ਮੋਰਚਰੀ ਦੀ ਨਵੀਂ ਬਣੀ ਬਿਲਡਿੰਗ ਦਾ ਸ਼ੁੱਭ ਆਰੰਭ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸਿਹਤ ਸਹੂਲਤਾਂ ਲਈ ਪੰਜਾਬ ਸਰਕਾਰ ਦਾ ਉਪਰਾਲਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰੀ ਹਸਪਤਾਲਾਂ ਵਿੱਚ ਸਿਰਫ਼ ਕੁਝ ਕੁ ਡਾਕਟਰਾਂ ਨਾਲ ਚੱਲ ਰਹੇ ਸਨ। ਲੋਕਾਂ ਨੂੰ ਮਲੋਟ ਛੱਡ ਕੇ ਬਾਹਰਲੇ ਹਸਪਤਾਲਾਂ ਵਿੱਚ ਜਾਣਾ ਪੈਂਦਾ ਸੀ ਪਰ ਹੁਣ ਮਲੋਟ ਦੇ ਸਰਕਾਰੀ ਹਸਪਤਾਲ ਵਿੱਚ ਅਜਿਹੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ ਕਿ ਲੋਕਾਂ ਨੂੰ ਇੱਥੇ ਹੀ ਵਧੀਆ ਸਿਹਤ ਸਹੂਲਤਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਸਰਕਾਰ ਦੇ ਉਪਰਾਲੇ ਜਾਰੀ ਰਹਿਣਗੇ| ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਉਹ ਆਂਗਣਵਾੜੀ ਸੈਂਟਰ ਚੈੱਕ ਕਰਨ ਲਈ ਗਏ ਸਨ, ਜਿੱਥੇ ਉਨ੍ਹਾਂ ਦੇਖਿਆ ਕਿ ਹੁਣ ਜ਼ਿਆਦਾ ਗਿਣਤੀ ਵਿੱਚ ਬੱਚੇ ਆਂਗਣਵਾੜੀ ਸੈਂਟਰਾਂ ਵਿੱਚ ਆ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਦੀ ਸਿਹਤ ਸਿੱਖਿਆ ਦੇ ਵਧੀਆ ਉਪਰਾਲਿਆਂ ਨੂੰ ਵੇਖਦਿਆਂ ਬੱਚਿਆਂ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਵਧਿਆ ਹੈ। ਇਸ ਮੌਕੇ ਜ਼ਿਲ੍ਹਾ ਮੀਡੀਆ ਇੰਚਾਰਜ ਰਮੇਸ਼ ਅਰਨੀਵਾਲਾ, ਸ਼ਹਿਰੀ ਪ੍ਰਧਾਨ ਗਗਨਦੀਪ ਸਿੰਘ ਔਲਖ, ਗੁਰਪ੍ਰੀਤ ਸਿੰਘ ਵਿਰਦੀ, ਗੁਰਮੀਤ ਸਿੰਘ ਵਿਰਦੀ, ਕੋਆਰਡੀਨੇਟਰ ਮਨੋਜ ਅਸੀਜਾ ਤੇ ਹੋਰ ਹਾਜ਼ਰ ਸਨ।

ਵਿਧਾਇਕ ਵੱਲੋਂ ਨਵੀਨੀਕਰਨ ਮਗਰੋਂ ਰਜਵਾਹੇ ’ਚ ਪਾਣੀ ਛੱਡਣ ਦੀ ਰਸਮੀ ਸ਼ੁਰੂਆਤ

ਬਰੇਟਾ (ਪੱਤਰ ਪ੍ਰੇਰਕ): ਇੱਥੋਂ ਨੇੜਲੇ ਪਿੰਡ ਕਿਸ਼ਨਗੜ੍ਹ-ਬਹਾਦਰਪੁਰ ਦੇ ਖੇਤਾਂ ਲਈ ਨਹਿਰੀ ਪਾਣੀ ਦੇ ਸੁਧਾਰ ਹਿੱਤ ਮਾਈਨਰ ਨੰਬਰ-8 ਸੁਨਾਮ ਰਜਵਾਹੇ ਵਿੱਚ 11952 ਫੁੱਟ ਲੰਬੀ ਕੰਕਰੀਟ ਲਾਈਨਿੰਗ ਦਾ ਕੰਮ ਪੂਰਾ ਹੋਣ ਉਪਰੰਤ ਇਸ ਵਿੱਚ ਪਾਣੀ ਛੱਡਣ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਤੇ ਆਪ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਰਾਜ ਵਿੱਚ ਵਿਕਾਸ ਕੰਮਾਂ ਦਾ ਹੜ੍ਹ ਆਇਆ ਹੋਇਆ ਹੈ। ਇਸੇ ਕੜੀ ਤਹਿਤ ਇਸ ਮਾਈਨਰ ਦੇ ਪੱਕਾ ਹੋਣ ਦਾ ਉਦਘਾਟਨ ਕਰਨ ਦੀ ਉਨ੍ਹਾਂ ਨੂੰ ਅਥਾਹ ਖੁਸ਼ੀ ਹੈ। ਇਹ ਇੱਕ ਵੱਡਾ ਕੰਮ ਹੈ। ਇਹ ਖਾਲੇ 40 ਸਾਲ ਪਹਿਲਾਂ ਪੱਕੇ ਹੋਏ ਸਨ। ਹੁਣ ਇਹ ਕੰਕਰੀਟ ਦੇ ਬਣਾਏ ਗਏ ਹਨ ਜਿਸ ਨਾਲ ਪਾਣੀ ਦੀ ਭਾਰੀ ਬੱਚਤ ਹੋਵੇਗੀ ਤੇ ਖੇਤੀ ਲਈ ਕਿਸਾਨਾਂ ਨੂੰ ਭਾਰੀ ਲਾਭ ਹੋਵੇਗਾ ਕਿਉਂਕਿ ਇਨ੍ਹਾਂ ਸਕੀਮਾਂ ਨਾਲ ਪਾਣੀ ਟੇਲਾਂ ’ਤੇ ਪੁੱਜਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ 11952 ਫੁੱਟ ਲੰਬਾਈ ਵਾਲੀ ਕੰਕਰੀਟ ਲਾਈਨਿੰਗ ’ਤੇ ਜਲ ਸਰੋਤ ਵਿਭਾਗ ਦਾ 1.03 ਕਰੋੜ ਰੁਪਿਆ ਖਰਚ ਹੋਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੂੰ ਹਾਲੇ ਦੋ ਸਾਲ ਹੀ ਹੋਏ ਹਨ। ਅਗਲੇ ਤਿੰਨ ਸਾਲਾਂ ਵਿੱਚ ਪੰਜਾਬ ਦਾ ਕੋਈ ਮੋਘਾ ਪਾਣੀ ਤੋਂ ਸੱਖਣਾ ਨਹੀਂ ਛੱਡਿਆ ਜਾਵੇਗਾ। ਪਾਣੀ ਸਿਰਫ ਖੇਤਾਂ ਨੂੰ ਹੀ ਨਹੀਂ ਬਲ ਕਿ ਵਾਟਰ ਵਰਕਸਾਂ ’ਤੇ ਵੀ ਪੁੱਜਦਾ ਹੋਵੇਗਾ। ਇਸ ਸਮੇਂ ਜਲ ਸਰੋਤ ਵਿਭਾਗ ਦੇ ਕਾਰਜਕਾਰੀ ਇੰਜਨੀਅਰ, ਐੱਸਡੀਓ, ਜੇਈ, ਠੇਕੇਦਾਰ ਤੋਂ ਇਲਾਵਾ ਨਗਰ ਕੌਂਸਲ ਬਰੇਟਾ ਦੇ ਪ੍ਰਧਾਨ ਗਾਂਧੀ ਰਾਮ, ਕੌਸਲਰ ਪ੍ਰਕਾਸ਼ ਸਿੰਘ, ਦਰਸ਼ਨ ਸਿੰਘ ਤੇ ਚੇਅਰਮੈਨ ਚਮਕੌਰ ਸਿੰਘ, ਪਾਰਟੀ ਆਗੂ ਕੇਵਲ ਸ਼ਰਮਾ, ਪ੍ਰੀਤ ਕੁਮਾਰ ਪ੍ਰੀਤਾ ਤੇ ਹੋਰ ਹਾਜ਼ਰ ਸਨ।

ਵਾਟਰ ਵਰਕਸ ਲਈ ਨਹਿਰੀ ਪਾਣੀ ਦੇ ਪਾਇਪ ਲਾਈਨ ਦਾ ਕੰਮ ਸ਼ੁਰੂ ਕਰਵਾਇਆ

ਮਾਨਸਾ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਅੱਜ ਮਾਨਸਾ ਨੇੜਲੇ ਪਿੰਡ ਅਤਲਾ ਕਲਾਂ, ਅਤਲਾ ਖੁਰਦ ਅਤੇ ਸਮਾਓ ਦੇ ਪਿੰਡਾਂ ਦੇ ਵਾਟਰ ਵਰਕਸ ਲਈ ਨਹਿਰੀ ਪਾਣੀ ਦੇ ਪਾਇਪ ਲਾਈਨ ਦਾ ਕੰਮ 34.70 ਲੱਖ ਦੀ ਲਾਗਤ ਨਾਲ ਸ਼ੁਰੂ ਕਰਵਾਇਆ। ਵਿਧਾਇਕ ਸਿੰਗਲਾ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਵੀ ਪਿੰਡਾਂ ਦੇ ਵਾਟਰ ਵਰਕਸ ਲਈ ਨਹਿਰੀ ਪਾਣੀ ਦੇ ਪਾਇਪ ਲਾਈਨ ਪਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ਪੀਆਈਡੀਬੀ ਅਧੀਨ 34.70 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਵਾ ਕੇ ਅੱਜ ਪਿੰਡ ਅਤਲਾ ਖੁਰਦ ਵਿੱਚ ਨਵੇਂ ਇੰਨਲੈਟ ਚੈਨਲ ਦਾ ਉਦਘਾਟਨ ਕਰ ਦਿੱਤਾ ਗਿਆ ਹੈ।

Advertisement
×