DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਵਾਂ ਬਿੱਲ ਗ਼ਰੀਬਾਂ ਦੀ ਬਿਜਲੀ ਸਹੂਲਤ ਖੋਹ ਲਵੇਗਾ: ਉਗਰਾਹਾਂ

ਕੇਂਦਰ ਦੇ ਹੱਲੇ ਖ਼ਿਲਾਫ਼ ਇੱਕਜੁਟ ਹੋਣ ਦਾ ਸੱਦਾ; ਫ਼ਤਹਿਗਡ਼੍ਹ ਛੰਨਾ ਵਿਚ ਮੀਟਿੰਗ ਕੀਤੀ

  • fb
  • twitter
  • whatsapp
  • whatsapp
featured-img featured-img
ਪਿੰਡ ਫ਼ਤਹਿਗੜ੍ਹ ਛੰਨਾ ਵਿੱੱਚ ਸੰਬੋਧਨ ਕਰਦੇ ਹੋਏ ਜੋਗਿੰਦਰ ਸਿੰਘ ਉਗਰਾਹਾਂ।
Advertisement

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਿਜਲੀ ਸੋਧ ਬਿੱਲ 2025 ਅਤੇ ਸੀਡ ਬਿੱਲ 2025 ਰਾਹੀਂ ਬਿਜਲੀ ਬੋਰਡ ਦੇ ਕੀਤੇ ਜਾ ਰਹੇ ਨਿੱਜੀਕਰਨ ਅਤੇ ਕਿਸ਼ਾਨਾਂ ਤੋਂ ਆਪਣਾ ਬੀਜ ਵਰਤਣ ਵਿਰੁੱਧ ਕੀਤੇ ਜਾ ਰਹੇ ਫੈਸਲਿਆਂ ਸਬੰਧੀ ਪਿੰਡ ਫਤਿਹਗੜ੍ਹ ਛੰਨਾ ਵਿੱਚ ਮੀਟਿੰਗ ਕੀਤੀ ਗਈ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਬਿਜਲੀ ਐਕਟ 1948 ਅਧੀਨ ਸਰਕਾਰ ਨੇ ਲੋਕਾਂ ਦੀਆਂ ਸੁੱਖ ਸਹੂਲਤਾਂ ਲਈ ਬਿਜਲੀ ਦਾ ਪ੍ਰਬੰਧ ਕੀਤਾ ਸੀ ਪਰ ਹੁਣ ਬਿਜਲੀ ਸੋਧ ਬਿਲ 2025 ਨੂੰ ਸੰਸਦ ਦੇ ਸਰਦ ਰੁੱਤ ਵਿੱਚ ਪੇਸ਼ ਕਰਨ ਲਈ ਰਾਹੀਂ ਸੂਬੇ ਦੀਆਂ ਸਰਕਾਰਾਂ ਨੂੰ ਲਾਗੂ ਕਰਨ ਲਈ ਸਲਾਹਾਂ ਮੰਗੀਆਂ ਗਈਆਂ ਹਨ ਜਿਸ ਸਬੰਧੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਵੀ ਇਸ ਦਾ ਵਿਰੋਧ ਕਰਨ ਲਈ ਚੁੱਪ ਵੱਟੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਾਗੂ ਹੋਣ ਨਾਲ ਸਾਰਾ ਬਿਜਲੀ ਪ੍ਰਬੰਧ ਨਿੱਜੀ ਹੱਥਾਂ ਵਿੱਚ ਜਾਣ ਕਾਰਨ ਕੰਪਨੀਆਂ ਵੱਲੋਂ ਬਿਜਲੀ ਇੰਨੀ ਮਹਿੰਗੀ ਕਰ ਦਿੱਤੀ ਜਾਵੇਗੀ ਕਿ ਗਰੀਬ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ| ਸਰਕਾਰ ਦੇ ਲੋਕਾਂ ’ਤੇ ਇਸ ਵੱਡੇ ਹਮਲੇ ਨੂੰ ਰੋਕਣ ਲਈ ਕਿਰਤੀ ਲੋਕਾਂ ਨੂੰ ਸੰਘਰਸ਼ ਦੇ ਮੈਦਾਨ ਵਿੱਚ ਅੱਗੇ ਆਉਣਾ ਪਵੇਗਾ| ਉਨ੍ਹਾਂ ਕਿਹਾ ਕਿ ਇਸ ਦੀ ਤਿਆਰੀ ਲਈ ਪਿੰਡਾਂ ਵਿੱਚ ਘਰ-ਘਰ ਪਿੰਡ ਜਗਾਓ ਮੁਹਿੰਮ ਚਲਾਈ ਜਾਵੇਗੀ। ਸੰਯੁਕਤ ਕਿਸਾਨ ਮੋਰਚੇ ਵੱਲੋਂ 8 ਦਸੰਬਰ ਨੂੰ ਬਿਜਲੀ ਐਕਟ 2025 ਵਿਰੁੱਧ ਸਾਰੇ ਗਰਿੱਡਾਂ ਅੱਗੇ ਐਕਟ ਦੀਆਂ ਕਾਪੀਆਂ ਸਾੜਨ ਸਬੰਧੀ ਮੁਜ਼ਾਹਰੇ ਕਰਨ ਦੇ ਦਿੱਤੇ ਸੱਦੇ ਨੂੰ ਲਾਗੂ ਕਰਨ ਲਈ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਅੰਦੋਲਨ ਵਿੱਚ ਸ਼ਾਮਿਲ ਹੋਣ|  ਇਸ ਮੌਕੇ ਰੂਪ ਸਿੰਘ ਛੰਨਾ,­ ਜ਼ਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ,­ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ,­ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ­, ਖਜ਼ਾਨਚੀ ਭਗਤ ਸਿੰਘ,­ ਕ੍ਰਿਸ਼ਨ ਸਿੰਘ,­ ਬਲੌਰ ਸਿੰਘ ਛੰਨਾ,­ ਜਰਨੈਲ ਸਿੰਘ ਜਵੰਧਾ,­ ਦਰਸ਼ਨ ਸਿੰਘ ਚੀਮਾ­, ਹਰੀ ਸਿੰਘ ਭਗਤਪੁਰਾ,­ ਜੱਜ ਸਿੰਘ ਗਹਿਲ,­ ਕੁਲਜੀਤ ਸਿੰਘ ਵਜੀਦਕੇ­, ਨਾਜ਼ਰ ਸਿੰਘ ਠੁੱਲੀਵਾਲ­, ਚਰਨਾ ਸਿੰਘ,­ ਕਮਲਜੀਤ ਕੌਰ ਬਰਨਾਲਾ­, ਲਖਵੀਰ ਕੌਰ ਧਨੌਲਾ, ਸੰਦੀਪ ਕੌਰ ਪੱਤੀ­, ਨਵਦੀਪ ਕੌਰ ਪੰਜਗਰਾਈਂ ਤੇ ਸਰਬਜੀਤ ਕੌਰ ਆਦਿ ਆਗੂ ਹਾਜ਼ਰ ਸਨ।

Advertisement

Advertisement
Advertisement
×