ਨਿਊਰੋ ਸਰਜਨ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹਾਂ: ਕਿੰਜਲ
ਗਿੱਦੜਬਾਹਾ: ਨੀਟ ਪਾਸ ਕਰਨ ਵਾਲੀ ਵਿਦਿਆਰਥਣ ਕਿੰਜਲ ਨੇ ਆਖਿਆ ਕਿ ਉਹ ਨਿਊਰੋ ਸਰਜਨ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ। ਗਿੱਦੜਬਾਹਾ ਦੇ ਕੱਪੜਾ ਵਪਾਰੀ ਜਗਦੀਸ਼ ਬਾਂਸਲ ਅਤੇ ਸ਼ਾਂਤੀ ਦੇਵੀ ਦੀ ਪੋਤਰੀ ਕਿੰਜਲ ਨੇ ਨੀਟ ਵਿੱਚ ਸ਼ਾਨਦਾਰ ਰੈਂਕ ਪ੍ਰਾਪਤ ਕਰਕੇ...
Advertisement
ਗਿੱਦੜਬਾਹਾ: ਨੀਟ ਪਾਸ ਕਰਨ ਵਾਲੀ ਵਿਦਿਆਰਥਣ ਕਿੰਜਲ ਨੇ ਆਖਿਆ ਕਿ ਉਹ ਨਿਊਰੋ ਸਰਜਨ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ। ਗਿੱਦੜਬਾਹਾ ਦੇ ਕੱਪੜਾ ਵਪਾਰੀ ਜਗਦੀਸ਼ ਬਾਂਸਲ ਅਤੇ ਸ਼ਾਂਤੀ ਦੇਵੀ ਦੀ ਪੋਤਰੀ ਕਿੰਜਲ ਨੇ ਨੀਟ ਵਿੱਚ ਸ਼ਾਨਦਾਰ ਰੈਂਕ ਪ੍ਰਾਪਤ ਕਰਕੇ ਆਪਣੇ ਪਰਿਵਾਰ ਅਤੇ ਗਿੱਦੜਬਾਹਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਕਿੰਜਲ ਦੇ ਪਿਤਾ ਡਾ. ਅਨੂਪ ਬਾਂਸਲ ਤੇ ਮਾਤਾ ਡਾ. ਰਸ਼ਮੀ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਸਖ਼ਤ ਮਿਹਨਤ ਨਾਲ ਇਸ ਮੁਕਾਮ ਨੂੰ ਹਾਸਲ ਕੀਤਾ ਹੈ ਅਤੇ ਉਸ ਦਾ ਅਗਲਾ ਟੀਚਾ ਨਿਊਰੋ ਸਰਜਨ ਬਣਨ ਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਜਨਰਲ ਕੈਟਾਗਰੀ ਰੈਂਕ 3781 ਤੇ ਆਲ ਇੰਡੀਆ ਵਿੱਚ 8231 ਰੈਂਕ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਿੰਜਲ ਨੇ ਇਸ ਪ੍ਰੀਖਿਆ ਨੂੰ ਪਾਸ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਅਤੇ ਇਸ ਲਈ ਉਸ ਨੇ ਬਠਿੰਡਾ ਅਤੇ ਚੰਡੀਗੜ੍ਹ ਤੋਂ ਕੋਚਿੰਗ ਵੀ ਲਈ। -ਪੱਤਰ ਪ੍ਰੇਰਕ
Advertisement
Advertisement
×