ਸੀ ਮਾਕਰੰਡਾ
ਤਪਾ ਮੰਡੀ, 10 ਜੁਲਾਈ
ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਪਿੰਡ ਜੇਠੂਕੇ ਦੇ ਡਰੇਨ ਕੋਲੇ ਇੱਕ ਤੇਜ਼ ਰਫਤਾਰ ਘੋੜਾ ਟਰਾਲਾ ਨੇ ਸਕੂਟਰੀ ਸਵਾਰ ਪਤੀ-ਪਤਨੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਸੜਕੀ ਹਾਦਸੇ ਵਿੱਚ ਸਕੂਟਰੀ ਸਵਾਰ ਜਗਸੀਰ ਸਿੰਘ ਕਾਫੀ ਜ਼ਖ਼ਮੀ ਹੋ ਗਿਆ ਅਤੇ ਉਹ ਦੀ ਪਤਨੀ ਖੁਸ਼ਿਵੰਦਰ ਕੌਰ ਦੀਆਂ ਦੋਵੇਂ ਲੱਤਾਂ ਦਰੜੀਆਂ ਗਈਆਂ। ਜ਼ਖਮੀ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਸਕੂਟਰੀ ’ਤੇ ਬਰਨਾਲੇ ਤੋਂ ਆਪਣੇ ਪਿੰਡ ਮੰਡੀ ਕਲਾਂ (ਰਾਮਪੁਰਾ) ਜਾ ਰਹੇ ਸਨ ਜਦ ਅੱਗੇ ਜਾ ਰਹੇ ਘੋੜੇ ਟਰਾਲੇ ਨੇ ਇੱਕੋ ਦਮ ਟਰਾਲੇ ਨੂੰ ਪੈਟਰੋਲ ਪੰਪ ਵੱਲ ਮੋੜ ਦਿੱਤਾ ਅਤੇ ਹਾਦਸੇ ਮਗਰੋਂ ਟਰਾਲਾ ਡਰਾਈਵਰ ਟਰਾਲਾ ਛੱਡ ਕੇ ਫਰਾਰ ਹੋ ਗਿਆ। ਟਰਾਲੇ ਵਿੱਚ ਕਲੀਨਰ ਮੌਜੂਦ ਨਹੀਂ ਸੀ ਜਿਸ ਕਾਰਨ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਜ਼ਖਮੀ ਦੋਵੇਂ ਪਤੀ ਪਤਨੀ ਨੂੰ ਐਂਬੂਲੈਂਸ ਰਾਹੀਂ ਰਾਮਪੁਰਾ ਦੇ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ। ਪੁਲੀਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਪੈਟਰੋਲ ਪੰਪ ’ਤੇ ਲੱਗੇ ਸੀਸੀਟੀਵੀ ਕੈਮਰੇ ਖੰਘਾਲਣੇ ਸ਼ੁਰੂ ਕਰ ਦਿੱਤੇ ਹਨ ਜਿਸ ’ਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਘੋੜੇ ਟਰਾਲੇ ਨੇ ਬਿਨਾਂ ਦੇਖੇ ਹੀ ਆਪਣਾ ਘੋੜਾ ਟਰਾਲਾ ਸੜਕ ਤੋਂ ਪੈਟਰੋਲ ਪੰਪ ਵਾਲੀ ਸਾਈਡ ਨੂੰ ਮੋੜ ਦਿੱਤਾ ਅਤੇ ਸਾਈਡ ’ਤੇ ਆ ਰਹੇ ਸਕੂਟਰੀ ਸਵਾਰ ਪਤੀ ਪਤਨੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ।