ਗੁਰਮਤਿ ਮੁਕਾਬਲੇ ਦੇ ਜੇਤੂਆਂ ਦਾ ਸਨਮਾਨ
ਚੇਅਰਮੈਨ ਬਾਬਾ ਅਜੀਤ ਸਿੰਘ ਨਾਨਕਸਰ ਬਰਨਾਲਾ ਅਤੇ ਡਾਇਰੈਕਟਰ ਕਰਤਾਰ ਕੌਰ ਦੀ ਅਗਵਾਈ ਹੇਠ ਚੱਲ ਰਹੇ ਆਨੰਦ ਸਾਗਰ ਪਬਲਿਕ ਸਕੂਲ ਰੌਂਤਾ ਦੇ ਬੱਚਿਆਂ ਨੇ ਕੇਸ ਸੰਭਾਲ ਇੰਟਰਨੈਸ਼ਨਲ ਸਿੱਖ ਫਾਊਂਡੇਸ਼ਨ ਵੱਲੋਂ ਕਰਵਾਏ ਗੁਰਮਤਿ ਮੁਕਾਬਲਿਆਂ 'ਚ ਭਾਗ ਲਿਆ। ਪ੍ਰਿੰਸੀਪਲ ਅਮਰਜੀਤ ਸਿੰਘ ਖਾਈ ਨੇ...
Advertisement
ਚੇਅਰਮੈਨ ਬਾਬਾ ਅਜੀਤ ਸਿੰਘ ਨਾਨਕਸਰ ਬਰਨਾਲਾ ਅਤੇ ਡਾਇਰੈਕਟਰ ਕਰਤਾਰ ਕੌਰ ਦੀ ਅਗਵਾਈ ਹੇਠ ਚੱਲ ਰਹੇ ਆਨੰਦ ਸਾਗਰ ਪਬਲਿਕ ਸਕੂਲ ਰੌਂਤਾ ਦੇ ਬੱਚਿਆਂ ਨੇ ਕੇਸ ਸੰਭਾਲ ਇੰਟਰਨੈਸ਼ਨਲ ਸਿੱਖ ਫਾਊਂਡੇਸ਼ਨ ਵੱਲੋਂ ਕਰਵਾਏ ਗੁਰਮਤਿ ਮੁਕਾਬਲਿਆਂ 'ਚ ਭਾਗ ਲਿਆ। ਪ੍ਰਿੰਸੀਪਲ ਅਮਰਜੀਤ ਸਿੰਘ ਖਾਈ ਨੇ ਦੱਸਿਆ ਕਿ ਸਕੂਲ ਦੇ ਬੱਚਿਆਂ ਨੇ ਗੁਰਬਾਣੀ ਕੰਠ, ਦਸਤਾਰ, ਕਵੀਸ਼ਰੀ, ਪੇਟਿੰਗ, ਭਾਸ਼ਣ ਅਤੇ ਲੇਖ ਮੁਕਾਬਲਿਆਂ 'ਚ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਜੇਤੂ ਬੱਚਿਆਂ ਤੇ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਚੇਅਰਮੈਨ ਬਾਬਾ ਅਜੀਤ ਸਿੰਘ ਤੇ ਡਾਇਰੈਕਟਰ ਬੀਬੀ ਕਰਤਾਰ ਕੌਰ ਨੇ ਇਨ੍ਹਾਂ ਪ੍ਰਾਪਤੀਆਂ ਲਈ ਬੱਚਿਆਂ ਤੇ ਸਕੂਲ ਸਟਾਫ ਨੂੰ ਵਧਾਈ ਦਿੱਤੀ। ਇਸ ਵੀਨਾ ਰਾਣੀ, ਪਰਮਜੀਤ ਕੌਰ, ਗੁਰਪ੍ਰੀਤ ਕੌਰ, ਸੰਦੀਪ ਸਿੰਘ, ਰਮਨਦੀਪ ਕੌਰ, ਮਨਦੀਪ ਕੌਰ, ਚਮਨਦੀਪ ਕੌਰ, ਤੀਰਥ ਸਿੰਘ, ਰੁਪਿੰਦਰ ਕੌਰ, ਰਮਨਦੀਪ ਕੌਰ, ਹਰਭਜਨ ਕੌਰ ਤੇ ਮਨਦੀਪ ਕੌਰ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
×