ਬਠਿੰਡਾ ’ਚ ਸੈਨਿਕਾਂ ਦੇ ਪਰਿਵਾਰਾਂ ਦਾ ਸਨਮਾਨ
ਬਠਿੰਡਾ: ਬਠਿੰਡਾ ਮਿਲਟਰੀ ਸਟੇਸ਼ਨ ਦੇ ਸਲਾਰੀਆ ਸਪੋਰਟਸ ਸਟੇਡੀਅਮ ਵਿੱਚ 'ਗੌਰਵ ਸੈਨਾਨੀ ਸਮਾਰੋਹ' ਕਰਵਾਇਆ ਗਿਆ। ਫੌਜ ਦੇ ਜਾਂਬਾਜ਼ ਜਵਾਨਾਂ ਵੱਲੋਂ ਕਰਤੱਵ ਦਿਖਾਏ ਗਏ। ਇਸ ਸਮਾਰੋਹ ਦੌਰਾਨ ਬਠਿੰਡਾ ਅਤੇ ਮਾਨਸਾ ਤੋਂ ਲਗਪਗ 5000 ਸਾਬਕਾ ਸੈਨਿਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸ਼ਿਰਕਤ...
Advertisement
ਬਠਿੰਡਾ:
ਬਠਿੰਡਾ ਮਿਲਟਰੀ ਸਟੇਸ਼ਨ ਦੇ ਸਲਾਰੀਆ ਸਪੋਰਟਸ ਸਟੇਡੀਅਮ ਵਿੱਚ 'ਗੌਰਵ ਸੈਨਾਨੀ ਸਮਾਰੋਹ' ਕਰਵਾਇਆ ਗਿਆ। ਫੌਜ ਦੇ ਜਾਂਬਾਜ਼ ਜਵਾਨਾਂ ਵੱਲੋਂ ਕਰਤੱਵ ਦਿਖਾਏ ਗਏ। ਇਸ ਸਮਾਰੋਹ ਦੌਰਾਨ ਬਠਿੰਡਾ ਅਤੇ ਮਾਨਸਾ ਤੋਂ ਲਗਪਗ 5000 ਸਾਬਕਾ ਸੈਨਿਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸ਼ਿਰਕਤ ਕੀਤੀ। ਕਮਾਂਡਰ ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਸਾਬਕਾ ਸੈਨਿਕਾਂ ਅਤੇ ਵੀਰ ਮਾਤਾਵਾਂ ਨੂੰ ਸਨਮਾਨਤ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤੀ ਫੌਜ ਤੇ ਸਰਕਾਰ ਸਾਬਕਾ ਸੈਨਿਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਉਨ੍ਹਾਂ ਕਿਹਾ ਇਹ ਰੈਲੀ ਭਾਰਤੀ ਫੌਜ ਦੀ ਆਪਣੇ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ। ਇਸ ਮੌਕੇ ਵੱਖ-ਵੱਖ ਯੋਜਨਾਵਾਂ ਹੇਠ ਲਾਭਪਾਤਰੀਆਂ ਨੂੰ ਵ੍ਹੀਲ ਚੇਅਰਾਂ, ਸਿਲਾਈ ਮਸ਼ੀਨਾਂ, ਸਾਈਕਲਾਂ, ਬਾਈਕਾਂ ਅਤੇ ਆਰਥਿਕ ਸਹਾਇਤਾ ਦੇ ਚੈੱਕ ਦਿੱਤੇ ਗਏ।
Advertisement
Advertisement
×