DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਂਗਣਵਾੜੀ ਵਰਕਰਾਂ ਦਾ ਸਨਮਾਨ

ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸੀ ਡੀ ਪੀ ਓ  ਸਤਵੰਤ ਸਿੰਘ ਦੀ ਅਗਵਾਈ ਵਿੱਚ ਮਮਦੋਟ ਵਿੱਚ ਬਲਾਕ ਪੱਧਰੀ ਪੋਸ਼ਣ ਮਾਹ ਦਾ ਪ੍ਰੋਗਰਾਮ ਕਰਵਾਇਆ ਗਿਆ। ਸਾਲ 2025 ਵਿਚ 8ਵੇਂ ਪੋਸ਼ਣ ਮਾਂਹ 17 ਸਤੰਬਰ...

  • fb
  • twitter
  • whatsapp
  • whatsapp
Advertisement

ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸੀ ਡੀ ਪੀ ਓ  ਸਤਵੰਤ ਸਿੰਘ ਦੀ ਅਗਵਾਈ ਵਿੱਚ ਮਮਦੋਟ ਵਿੱਚ ਬਲਾਕ ਪੱਧਰੀ ਪੋਸ਼ਣ ਮਾਹ ਦਾ ਪ੍ਰੋਗਰਾਮ ਕਰਵਾਇਆ ਗਿਆ। ਸਾਲ 2025 ਵਿਚ 8ਵੇਂ ਪੋਸ਼ਣ ਮਾਂਹ 17 ਸਤੰਬਰ ਤੋਂ 16 ਅਕਤੂਬਰ ਤੱਕ ਆਂਗਨਵਾੜੀ ਸੈਂਟਰ ਵਿੱਚ ਮਨਾਇਆ ਗਿਆ। ਇਸ ਵਿੱਚ ਵੱਖ ਵੱਖ ਗਤੀਵਿਧੀਆਂ ਜਿਵੇਂ ਕਿ ਪੋਸ਼ਣ ਵੀ ਪੜ੍ਹਾਈ ਵੀ ਦੁਆਰਾ ਬੱਚਿਆਂ ਦੇ ਖੇਡ ਖੇਡ ਵਿਚ ਸਮਾਜਿਕ, ਭਾਵਨਾਤਮਕ, ਭਾਸ਼ਾਈ ਵਿਕਾਸ ਕਰਨ ਵਾਲੀ ਗਤੀਵਿਧੀਆਂ, ਗਰਭਵਤੀ ਮਹਿਲਾਵਾਂ ਦੀ ਗੋਦ ਭਰਾਈ, ਅਨੀਮੀਆ ਅਤੇ ਕੁਪੋਸ਼ਣ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਬੱਚਿਆਂ ਦੀ ਸੁਰੱਖਿਆ ਸਬੰਧੀ ਪੋਸਕੋ ਐਕਟ ਬਾਰੇ ਜਾਗਰੂਕਤਾ ਕਰਦੇ ਹੋਏ ਇਸ ਤਹਿਤ ਕਾਨੂੰਨ ਸਜ਼ਾਵਾਂ ਬਾਰੇ ਦਸਿਆ ਗਿਆ। ਇਸ ਪ੍ਰੋਗਰਾਮ ਵਿਚ ਗੰਭੀਰ ਕੁਪੋਸ਼ਿਤ ਬੱਚਿਆਂ ਦੀ ਪਛਾਣ ਕਰਦੇ ਹੋਏ ਉਨ੍ਹਾਂ ਦੇ ਪੌਸ਼ਟਿਕ ਆਹਰ ਬਾਰੇ ਜਾਣਕਾਰੀ ਦਿੱਤੀ ਗਈ।  ਇਸ ਪ੍ਰੋਗਰਾਮ ਵਿਚ ਸਤਵੰਤ ਸਿੰਘ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਵੱਲੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਆਂਗਣਵਾੜੀ ਵਰਕਰਾਂ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਤ ਵੀ ਕੀਤਾ ਗਿਆ।  ਇਸ ਦੇ ਨਾਲ ਹੀ ਪੋਸ਼ਣ ਰੋਲੀ, ਜਾਗੋ, ਰੈਸਪੀ ਮੁਕਾਬਲਾ, ਪੋਸਟਰ ਮੁਕਾਬਲੇ, ਸਲੋਗਨ ਮੁਕਾਬਲੇ, ਬੂਟੇ ਲਗਾਉਣਾ ਆਦਿ ਗਤੀਵਿਧੀਆਂ ਸਤੰਬਰ ਮਹੀਨੇ ਕਰਵਾਈਆਂ ਜਾ ਰਹੀਆਂ ਹਨ

Advertisement
Advertisement
×