ਟੰਡਨ ਸਕੂਲ ’ਚ ਵਿਦਿਆਰਥੀਆਂ ਨੂੰ ਨਿਵੇਕਲੇ ਅੰਦਾਜ਼ ’ਚ ਪੜ੍ਹਾਇਆ ਇਤਿਹਾਸ
ਟੰਡਨ ਇੰਟਰਨੈਸ਼ਨਲ ਸਕੂਲ ਵਿੱਚ ਇਤਿਹਾਸ ਦੇ ਅਧਿਆਪਕਾਂ ਨੇ ਇਲਤੁਤਮਿਸ਼ ਅਤੇ ਰਜ਼ੀਆ ਸੁਲਤਾਨ ਦਾ ਕਿਰਦਾਰ ਨਿਭਾਅ ਕੇ ਵਿਦਿਆਰਥੀਆਂ ਨੂੰ ਇਤਿਹਾਸਿਕ ਕਿਰਦਾਰਾਂ ਬਾਰੇ ਚਾਨਣਾ ਪਾਇਆ ਗਿਆ। ਅਧਿਆਪਕਾਂ ਨੇ ਦੱਸਿਆ ਕਿ ਇਲਤੁਤਮਿਸ਼ ਦਿੱਲੀ ਸਲਤਨਤ ਦਾ ਇੱਕ ਅਹਿਮ ਸ਼ਾਸਕ ਸੀ ਜਿਸਨੂੰ ਦਿੱਲੀ ਸਲਤਨਤ ਦਾ ਅਸਲ ਸੰਸਥਾਪਕ ਮੰਨਿਆ ਜਾਂਦਾ ਹੈ। ਉਸ ਨੇ 1211 ਤੋਂ 1236 ਈਸਵੀ ਤੱਕ ਰਾਜ ਕੀਤਾ। ਇਲਤੁਤਮਿਸ਼ ਕੁਤਬੁਦੀਨ ਐਬਕ ਦਾ ਗੁਲਾਮ ਅਤੇ ਜਵਾਈ ਸੀ। ਐਬਕ ਦੀ ਮੌਤ ਤੋਂ ਬਾਅਦ, ਇਲਤੁਤਮਿਸ਼ ਨੇ ਦਿੱਲੀ ਦੀ ਗੱਦੀ ’ਤੇ ਕਬਜ਼ਾ ਕੀਤਾ ਅਤੇ ਸਲਤਨਤ ਨੂੰ ਮਜ਼ਬੂਤ ਕੀਤਾ। ਇਸ ਤੋਂ ਬਾਅਦ ਉਸ ਨੇ ਆਪਣੀ ਬੇਟੀ ਰਜ਼ੀਆ ਸੁਲਤਾਨ ਦਿੱਲੀ ਸਲਤਨਤ ਦੀ ਪਹਿਲੀ ਅਤੇ ਇਕਲੌਤੀ ਮਹਿਲਾ ਸ਼ਾਸਕ ਬਣਾਇਆ ਜਿਸ ਨੇ 1236 ਤੋਂ 1240 ਤੱਕ ਰਾਜ ਕੀਤਾ। ਰਜ਼ੀਆ ਨੇ ਇੱਕ ਮਜ਼ਬੂਤ ਸ਼ਾਸਕ ਵਜੋਂ ਰਾਜ ਕੀਤਾ, ਪਰ ਤੁਰਕੀ ਦੇ ਵਿਰੋਧ ਅਤੇ ਸਾਜ਼ਿਸ਼ਾਂ ਕਾਰਨ ਉਸਨੂੰ ਗੱਦੀ ਛੱਡਣ ਲਈ ਮਜਬੂਰ ਹੋਣਾ ਪਿਆ। ਪ੍ਰਿੰਸੀਪਲ ਸ਼ਾਲਿਨੀ ਕੌਂਸਲ ਨੇ ਕਿਹਾ ਕਿ ਇਹ ਗਤੀਵਿਧੀ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਵੰਦ ਹੈ। ਵਿਦਿਆਰਥੀਆਂ ਕਿਤਾਬਾਂ ਵਿਚੋਂ ਸਿਰਫ ਰੱਟਾ ਲਾਉਂਦੇ ਹਨ ਅਤੇ ਇਸ ਪ੍ਰਕਾਰ ਦੀ ਪ੍ਰੈਕਟੀਕਲ ਗਤੀਵਿਧੀਆਂ ਨੇ ਆਸਾਨੀ ਨਾਲ ਇਤਿਹਾਸ ਦੇ ਕਿਰਦਾਰ ਤੋਂ ਜਾਣੂ ਕਰਵਾਇਆ। ਐੱਮਡੀ ਸ਼ਿਵ ਸਿੰਗਲਾ ਨੇ ਕਿਹਾ ਕਿ ਇਤਿਹਾਸ ਸਿਰਫ਼ ਤਾਰੀਖਾਂ ਅਤੇ ਘਟਨਾਵਾਂ ਤੋਂ ਵੀ ਵੱਧ ਹੈ, ਇਹ ਸਾਡੇ ਭਵਿੱਖ ਨੂੰ ਆਕਾਰ ਦੇਣ ਲਈ ਇੱਕ ਮਾਰਗਦਰਸ਼ਕ ਹੈ। ਉਨ੍ਹਾਂ ਕਿਹਾ ਕਿ ਸਕੂਲ ਨੇ ਇੱਕ ਨਿਵੇਕਲੀ ਪਹਿਲ ਕਰਕੇ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਉਪਰਾਲਾ ਕੀਤਾ ਹੈ।