ਪ੍ਰਾਇਮਰੀ ਸਕੂਲ ਖੇਡਾਂ ’ਚੋਂ ਹੇਮਕੁੰਟ ਸਕੂਲ ਦੇ ਖਿਡਾਰੀ ਜੇਤੂ
ਸ੍ਰੀ ਹੇਮਕੁੰਟ ਸਾਹਿਬ ਸਕੂਲ ਦੇ ਖਿਡਾਰੀਆਂ ਨੇ ਕੈਂਬਰਿਜ ਕਾਨਵੈਂਟ ਸਕੂਲ ਵਿੱਚ ਹੋਈਆਂ ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸ਼ਤਰੰਜ ਅਤੇ ਕਰਾਟੇ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕੀਤੀਆਂ। ਸ਼ਤਰੰਜ ਦੇ ਅੰਡਰ-11 ’ਚ ਲੜਕਿਆਂ ਦੀ ਟੀਮ ਦੇ ਸਮਰਵੀਰ ਸਿੰਘ, ਜਗਜੋਤ ਸਿੰਘ, ਅਥਵਾ, ਸਹਿਲਦੀਪ...
Advertisement
ਸ੍ਰੀ ਹੇਮਕੁੰਟ ਸਾਹਿਬ ਸਕੂਲ ਦੇ ਖਿਡਾਰੀਆਂ ਨੇ ਕੈਂਬਰਿਜ ਕਾਨਵੈਂਟ ਸਕੂਲ ਵਿੱਚ ਹੋਈਆਂ ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸ਼ਤਰੰਜ ਅਤੇ ਕਰਾਟੇ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕੀਤੀਆਂ। ਸ਼ਤਰੰਜ ਦੇ ਅੰਡਰ-11 ’ਚ ਲੜਕਿਆਂ ਦੀ ਟੀਮ ਦੇ ਸਮਰਵੀਰ ਸਿੰਘ, ਜਗਜੋਤ ਸਿੰਘ, ਅਥਵਾ, ਸਹਿਲਦੀਪ ਸਿੰਘ ਅਤੇ ਲੜਕੀਆਂ ਦੀ ਟੀਮ ਵੱਲੋਂ ਤਨਵੀ ਗਰੋਵਰ, ਸੇਜਲ ਹੋਰ, ਜਪਨੀਤ ਕੌਰ ਅਤੇ ਯੁਵਰੀਤ ਕੌਰ ਨੇ ਵਧੀਆ ਖੇਡ ਪ੍ਰਦਰਸ਼ਨ ਕੀਤਾ। ਕਰਾਟੇ ਅੰਡਰ-11 ਦੀ ਸਕੂਲੀ ਟੀਮ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਡਾਇਰੈਕਟਰ ਰਣਜੀਤ ਕੌਰ ਸੰਧੂ, ਪ੍ਰਿੰਸੀਪਲ ਸੋਨੀਆ ਸ਼ਰਮਾ ਤੇ ਕੋਚ ਚੰਦਨ ਖਪਾਹੀ ਨੇ ਨੇ ਜੇਤੂਆਂ ਨੂੰ ਵਧਾਈ ਦਿੱਤੀ।
Advertisement
Advertisement
Advertisement
×