ਸਿੱਧੂ ਮੂਸੇਵਾਲਾ ਡਾਕੂਮੈਂਟਰੀ ਬਾਰੇ ਸੁਣਵਾਈ 15 ਜਨਵਰੀ ਨੂੰ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਜੀਵਨ ’ਤੇ ਆਧਾਰਿਤ ਡਾਕੂਮੈਂਟਰੀ ‘ਦਿ ਕਿਲਿੰਗ ਕਾਲ’ ਮਾਮਲੇ ’ਚ ਅਗਲੀ ਸੁਣਵਾਈ ਹੁਣ 15 ਜਨਵਰੀ ਨੂੰ ਹੋਵੇਗੀ। ਪੇਸ਼ੀ ਦੌਰਾਨ ਸਥਾਨਕ ਅਦਾਲਤ ਵਿੱਚ ਬੀ.ਬੀ.ਸੀ. ਵੱਲੋਂ ਸੀਨੀਅਰ ਵਕੀਲ ਬਲਵੰਤ ਭਾਟੀਆ, ਐਂਕਰ ਇਸ਼ਲੀਨ ਕੌਰ ਤੇ ਅੰਕੁਰ ਜੈਨ ਵਲੋਂ...
Advertisement
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਜੀਵਨ ’ਤੇ ਆਧਾਰਿਤ ਡਾਕੂਮੈਂਟਰੀ ‘ਦਿ ਕਿਲਿੰਗ ਕਾਲ’ ਮਾਮਲੇ ’ਚ ਅਗਲੀ ਸੁਣਵਾਈ ਹੁਣ 15 ਜਨਵਰੀ ਨੂੰ ਹੋਵੇਗੀ। ਪੇਸ਼ੀ ਦੌਰਾਨ ਸਥਾਨਕ ਅਦਾਲਤ ਵਿੱਚ ਬੀ.ਬੀ.ਸੀ. ਵੱਲੋਂ ਸੀਨੀਅਰ ਵਕੀਲ ਬਲਵੰਤ ਭਾਟੀਆ, ਐਂਕਰ ਇਸ਼ਲੀਨ ਕੌਰ ਤੇ ਅੰਕੁਰ ਜੈਨ ਵਲੋਂ ਐਡਵੋਕੇਟ ਗੁਰਦਾਸ ਸਿੰਘ ਮਾਨ ਪੇਸ਼ ਹੋਏ। ਜ਼ਿਕਰਯੋਗ ਹੈ ਕਿ ਪਿਛਲੀ ਪੇਸ਼ੀ ’ਤੇ ਬੀ.ਬੀ.ਸੀ. ਧਿਰ ਨੇ ਮੁੱਖ ਦਾਅਵੇ ਦਾ ਜਵਾਬ ਅਤੇ ਅੰਤਰਿਮ ਰੋਕ ਲਈ ਲਗਾਈ ਦਰਖਾਸਤ ਦਾ ਜਵਾਬ ਅਦਾਲਤ ਵਿੱਚ ਦਾਖ਼ਲ ਕਰ ਦਿੱਤਾ ਸੀ, ਜਦੋਂ ਕਿ ਇਸੇ ਧਿਰ ਵੱਲੋਂ ਜਵਾਬ ਤੋਂ ਵੀ ਪਹਿਲਾਂ ਕੇਸ ਨੂੰ ਰੱਦ ਕਰਨ ਲਈ ਸੀ.ਪੀ.ਸੀ. ਦੇ ਆਰਡਰ-07 ਰੂਲ 11 ਅਧੀਨ ਇੱਕ ਦਰਖਾਸਤ ਦਾਇਰ ਕੀਤੀ ਸੀ, ਜਿਸ ਦਾ ਜਵਾਬ ਮੁੱਦਈ ਧਿਰ ਨੇ ਦੇਣਾ ਸੀ।
Advertisement
Advertisement
×

