ਹਰਸਿਮਰਤ ਵੱਲੋਂ ਰੇਲ ਮੰਤਰੀ ਨੂੰ ਪੱਤਰ
ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਗੋਨਿਆਣਾ ਨੇੜੇ ਨੇਹੀਆਂ ਵਾਲੇ ਰੇਲਵੇ ਫਾਟਕ ਦੀ ਲੰਬੇ ਸਮੇਂ ਤੱਕ ਬੰਦ ਰਹਿਣ ਵਾਲੀ ਸਮੱਸਿਆ ਦੇ ਹੱਲ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖਿਆ ਹੈ। ਇਸ ਇਲਾਕੇ ਵਿੱਚ ਆਉਣ ਵਾਲਾ ਇਹ ਰੇਲਵੇ...
Advertisement
ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਗੋਨਿਆਣਾ ਨੇੜੇ ਨੇਹੀਆਂ ਵਾਲੇ ਰੇਲਵੇ ਫਾਟਕ ਦੀ ਲੰਬੇ ਸਮੇਂ ਤੱਕ ਬੰਦ ਰਹਿਣ ਵਾਲੀ ਸਮੱਸਿਆ ਦੇ ਹੱਲ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖਿਆ ਹੈ। ਇਸ ਇਲਾਕੇ ਵਿੱਚ ਆਉਣ ਵਾਲਾ ਇਹ ਰੇਲਵੇ ਫਾਟਕ ਲੰਬਾ ਸਮਾਂ ਬੰਦ ਰਹਿਣ ਕਾਰਨ ਇੱਥੋਂ ਲੰਘਣ ਵਾਲੇ ਲੋਕਾਂ ਲਈ ਮੁਸੀਬਤ ਬਣਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਨੇ ਦੱਸਿਆ ਕਿ ਇਹ ਇਲਾਕੇ ਦਾ ਵੱਡਾ ਮਸਲਾ ਹੈ। ਫਾਟਕ ਬੰਦ ਰਹਿਣ ਕਾਰਨ ਗੋਨਿਆਣੇ ਇਲਾਕੇ ਦੇ 35 ਪਿੰਡਾਂ ਦੇ ਲ਼ੋਕ ਪ੍ਰੇਸ਼ਾਨ ਹਨ।
Advertisement
Advertisement