ਬੋਲੈਰੋ ਤੇ ਟਰਾਲੀ ਦੀ ਟੱਕਰ ’ਚ ਅੱਧੀ ਦਰਜਨ ਜ਼ਖ਼ਮੀ
ਪਿੰਡ ਭੋਤਨਾ-ਬਖਤਗੜ੍ਹ ਸੜਕ ’ਤੇ ਬੋਲੈਰੋ ਗੱਡੀ ਨੇ ਟਰੈਕਟਰ ਟਰਾਲੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਵਿੱਚ ਘਟਨਾ ਵਿੱਚ ਕਈ ਨੌਜਵਾਨਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਕੁਝ ਵਿਅਕਤੀ ਪੱਖੋ ਕੈਂਚੀਆਂ ਤੋਂ ਟੱਲੇਵਾਲ ਨੂੰ ਟਰੈਕਟਰ ਟਰਾਲੀ ’ਤੇ ਜਾ...
Advertisement
ਪਿੰਡ ਭੋਤਨਾ-ਬਖਤਗੜ੍ਹ ਸੜਕ ’ਤੇ ਬੋਲੈਰੋ ਗੱਡੀ ਨੇ ਟਰੈਕਟਰ ਟਰਾਲੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਵਿੱਚ ਘਟਨਾ ਵਿੱਚ ਕਈ ਨੌਜਵਾਨਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਕੁਝ ਵਿਅਕਤੀ ਪੱਖੋ ਕੈਂਚੀਆਂ ਤੋਂ ਟੱਲੇਵਾਲ ਨੂੰ ਟਰੈਕਟਰ ਟਰਾਲੀ ’ਤੇ ਜਾ ਰਹੇ ਸਨ ਅਤੇ ਪਿੱਛੇ ਤੋਂ ਆ ਰਹੀ ਇੱਕ ਬੋਲੈਰੋ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਘਟਨਾ ਵਿੱਚ ਟਰੈਕਟਰ ਟਰਾਲੀ ’ਤੇ ਸਵਾਰ ਊਧਮ ਸਿੰਘ, ਹਰਦੀਪ ਸਿੰਘ, ਧਰਮ ਸਿੰਘ, ਬਲਦੇਵ ਖਾਂ, ਹਰਜਿੰਦਰ ਸਿੰਘ, ਕੁਲਦੀਪ ਸਿੰਘ ਸਾਰੇ ਟੱਲੇਵਾਲ ਵਾਸੀ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀ ਨੂੰ ਡਾਕਟਰੀ ਸਹਾਇਤਾ ਦੇਣ ਲਈ ਬੀ ਐੱਮ ਸੀ ਹਸਪਤਾਲ ਬਰਨਾਲਾ ਅਤੇ ਕੁਝ ਨੂੰ ਡੀ ਐੱਮ ਸੀ ਲੁਧਿਆਣਾ ਭੇਜਿਆ ਗਿਆ ਹੈ। ਪੁਲੀਸ ਚੌਕੀ ਪੱਖੋਂ ਕੈਂਚੀਆਂ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Advertisement
Advertisement
×